ਤਰਨਤਾਰਨ, (ਆਹਲੂਵਾਲੀਆ)- ਪੰਜਾਬ ਰੋਡਵੇਜ਼ ਕਰਮਚਾਰੀ ਦਲ ਤਰਨਤਾਰਨ ਵੱਲੋਂ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਬਲਜੀਤ ਸਿੰਘ ਸਰਾਂ ਫਤਿਹਚੱਕ ਦੀ ਅਗਵਾਈ ਹੇਠ ਪੰਜਾਬ ਰੋਡਵੇਜ਼ ਦਫਤਰ ਤਰਨਤਾਰਨ ਵਿਖੇ ਗੇਟ ਰੈਲੀ ਕੀਤੀ ਗਈ। ਸੂਬਾ ਪ੍ਰਧਾਨ ਬਲਜੀਤ ਸਿੰਘ, ਡਿਪੂ ਪ੍ਰਧਾਨ ਗੁਰਪ੍ਰੀਤ ਸਿੰਘ, ਏਟਕ ਪ੍ਰਧਾਨ ਸਰਬਜੀਤ ਸਿੰਘ, ਕੰਡਕਟਰ ਯੂਨੀਅਨ ਆਗੂ ਨਿਰਮਲ ਸਿੰਘ, ਇੰਸਪੈਕਟਰ ਪ੍ਰਧਾਨ ਬੂਟਾ ਸਿੰਘ, ਵਰਕਸ਼ਾਪ ਯੂਨੀਅਨ ਪ੍ਰਧਾਨ ਜਸਬੀਰ ਸਿੰਘ, ਇੰਟਕ ਪ੍ਰਧਾਨ ਛੱਤਰਪਾਲ ਸਿੰਘ, ਪ੍ਰਿਥੀਪਾਲ ਸਿੰਘ, ਮਨਿਸਟੀਰੀਅਲ ਸਟਾਫ ਪ੍ਰਧਾਨ ਗੁਰਜੀਤ ਸਿੰਘ, ਅੰਗਰੇਜ਼ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਖਜ਼ਾਨੇ 'ਚ ਮੁਲਾਜ਼ਮਾਂ ਦੇ ਪਏ ਬਿੱਲਾਂ ਦੀ ਅਦਾਇਗੀ ਤੇ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ, ਠੇਕੇ ਵਾਲੇ ਮੁਲਾਜ਼ਮ ਨੋਟੀਫਿਕੇਸ਼ਨ ਜਾਰੀ ਕਰ ਕੇ ਰੈਗੂਲਰ ਕੀਤੇ ਜਾਣ, ਵਰਕਸ਼ਾਪ 'ਚ ਰਹਿੰਦੀਆਂ ਊਣਤਾਈਆਂ ਜਲਦ ਖਤਮ ਕੀਤੀਆਂ ਜਾਣ, ਰੈਗੂਲਰ ਭਰਤੀ ਕੀਤੀ ਜਾਵੇ, ਕਿਲੋਮੀਟਰ ਸਕੀਮ ਬੰਦ ਕੀਤੀ ਜਾਵੇ, 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕੀਤੀ ਜਾਵੇ ਤੇ ਰੋਡਵੇਜ਼ ਦੀ ਜੋ ਪ੍ਰਾਪਰਟੀ ਪਨਬਸ 'ਚ ਕੀਤੀ ਹੈ ਉਸ ਨੂੰ ਪੰਜਾਬ ਰੋਡਵੇਜ਼ 'ਚ ਹੀ ਕੀਤਾ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਭੇਜ ਸਿੰਘ, ਨਿਰਮਲ ਮਸੀਹ, ਪ੍ਰੋਵਾਈਡਰ ਪ੍ਰਧਾਨ ਸਤਨਾਮ ਸਿੰਘ, ਮੁਖਤਿਆਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਪੱਟੀ, (ਸੌਰਭ)-ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਪੱਟੀ ਡਿਪੂ ਵਿਖੇ ਪ੍ਰਧਾਨ ਸੁਰਜੀਤ ਸਿੰਘ ਤੇ ਗੁਰਮੇਜ ਸਿੰਘ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ, ਜਿਸ 'ਚ ਇੰਟਕ, ਏਟਕ, ਕਰਮਚਾਰੀ ਦਲ ਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਨੇ ਭਾਗ ਲਿਆ। ਇਸ ਮੌਕੇ ਨਿਰਵੈਲ ਸਿੰਘ, ਭੁਪਿੰਦਰ ਸਿੰਘ ਨੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਵੱਡਾ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਰਣਜੀਤ ਸਿੰਘ ਏਟਕ, ਜਗੀਰ ਸਿੰਘ ਇੰਟਕ, ਸਲਵਿੰਦਰ ਸਿੰਘ ਪਨਬੱਸ ਵਰਕਰ ਨੇ ਕਿਹਾ ਕਿ ਆਊਟ ਸੋਰਸ ਕਰਮਚਾਰੀਆਂ ਨੂੰ ਸਿੱਧੇ ਨੰਬਰ ਦੇਣ ਤੇ ਉਨ੍ਹਾਂ ਦੀ ਤਨਖਾਹ 'ਚ ਵਾਧਾ ਕਰਨਾ, ਕਰਜ਼ਾ ਮੁਕਤ ਬੱਸਾਂ ਨੂੰ ਸਟਾਫ ਸਮੇਤ ਰੋਡਵੇਜ਼ 'ਚ ਸ਼ਾਮਲ ਕਰਨਾ, ਪੰਜਾਬ ਰੋਡਵੇਜ਼ 'ਚ ਕਿਲੋਮੀਟਰ ਸਕੀਮ ਬੱਸਾਂ ਨਾ ਪਾਉਣਾ, ਗੜਬੜੀ ਵਾਲੇ ਪ੍ਰਾਈਵੇਟ ਪਰਮਿਟ ਰੱਦ ਕਰਨਾ, ਮਹਿਕਮੇ 'ਚ ਭ੍ਰਿਸ਼ਟਾਚਾਰ ਬੰਦ ਕਰਨਾ ਤੇ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕਰਨਾ ਤੇ ਪੇ-ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਤਾਂ ਹਾਸਲ ਕਰ ਲਈ ਹੈ ਪਰ ਅੱਜ ਤੱਕ ਇਕ ਵੀ ਮੁਲਾਜ਼ਮ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ ਅਸੀਂ ਵੱਡਾ ਸੰਘਰਸ਼ ਕਰਨ ਨੂੰ ਮਜਬੂਰ ਹੋਵਾਂਗੇ।
ਇਸ ਰੈਲੀ 'ਚ ਸੈਂਟਰ ਬਾਡੀ ਦੇ ਮੀਤ ਪ੍ਰਧਾਨ ਦੀਦਾਰ ਸਿੰਘ, ਦਿਲਬਾਗ ਸਿੰਘ ਸੰਗਵਾਂ, ਮੇਜਰ ਸਿੰਘ, ਹਰਜਿੰਦਰ ਸਿੰਘ ਸੁਪਰਡੈਂਟ, ਗੁਰਲਾਲ ਸਿੰਘ, ਗਗਨਦੀਪ ਸਿੰਘ, ਸੰਜੀਵ ਕੁਮਾਰ ਮੱਹੂ, ਅੰਗਰੇਜ਼ ਸਿੰਘ, ਕੁਲਵੰਤ ਸਿੰੰਘ, ਹਰਵਿੰਦਰ ਕੌਰ, ਬੀਬੀ ਵੀਰੋ, ਚਰਨਜੀਤ ਸਿੰਘ, ਗੁਰਬੀਰ ਸਿੰਘ, ਹਰਜੀਤ ਸਿੰਘ, ਬੱਚਿਤਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
1470 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਕਾਬੂ
NEXT STORY