ਲੁਧਿਆਣਾ (ਹਿਤੇਸ਼)– ਸਰਕਾਰ ਵੱਲੋਂ ਬਕਾਇਆ ਨਾਨ-ਕੰਸਟ੍ਰਕਸ਼ਨ ਫੀਸ ਜਮ੍ਹਾ ਕਰਵਾਉਣ ’ਤੇ ਦਿੱਤੀ ਗਈ ਛੋਟ ਦੀ ਡੈੱਡਲਾਈਨ 31 ਦਸੰਬਰ ਨੂੰ ਖਤਮ ਹੋ ਜਾਵੇਗੀ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਪੈਂਡਿੰਗ ਫਾਈਲਾਂ ਦੇ ਨਿਬੇੜੇ ਲਈ ਜਾਰੀ ਹੁਕਮਾਂ ਤੋਂ ਬਾਅਦ ਇੰਪਰੂਵਮੈਂਟ ਟਰੱਸਟ ’ਚ 26 ਦਸੰਬਰ ਨੂੰ ਫਿਰ ਤੋਂ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
ਇਥੇ ਜ਼ਿਕਰਯੋਗ ਹੋਵੇਗਾ ਕਿ ਲੋਕਲ ਬਾਡੀਜ਼ ਵਿਭਾਗ ਵਲੋਂ ਜਾਰੀ ਕੀਤੀ ਗਈ ਵਨ ਟਾਈਮ ਸੈਟਲਮੈਂਟ ਪਾਲਿਸੀ ਵਿਚ ਐੱਨ. ਸੀ. ਐੱਫ. ’ਤੇ ਛੋਟ ਦੇਣ ਲਈ 31 ਜੁਲਾਈ ਤੱਕ ਅਰਜ਼ੀਆਂ ਕਰਨ ਦੀ ਡੈੱਡਲਾਈਨ ਫਿਕਸ ਕੀਤੀ ਗਈ ਸੀ ਅਤੇ ਉਹ 31 ਦਸੰਬਰ ਤੱਕ ਬਕਾਇਆ ਕਿਸ਼ਤਾਂ ਜਮ੍ਹਾ ਕਰਵਾ ਸਕਦੇ ਸੀ ਪਰ ਚੇਅਰਮੈਨ ਕੋਲ ਪੁੱਜੀਆਂ ਸ਼ਿਕਾਇਤਾਂ ਮੁਤਾਬਕ ਮੁਲਾਜ਼ਮਾਂ ਵਲੋਂ ਓ. ਟੀ. ਐੱਸ. ਨਾਲ ਸਬੰਧਤ ਜ਼ਿਆਦਾਤਰ ਅਰਜ਼ੀਆਂ ਬਿਨਾਂ ਵਜ੍ਹਾ ਇਤਰਾਜ਼ ਲਗਾ ਕੇ ਪੈਂਡਿੰਗ ਰੱਖੀਆਂ ਹਨ।
ਇਸ ਦੇ ਮੱਦੇਨਜ਼ਰ ਚੇਅਰਮੈਨ ਤਰਸੇਮ ਭਿੰਡਰ ਵਲੋਂ ਸਾਰੇ ਸਟਾਫ ਦੀ ਮੀਟਿੰਗ ਬੁਲਾ ਕੇ ਆਪਣੀ ਵਰਕਿੰਗ ਵਿਚ ਸੁਧਾਰ ਲਿਆਉਣ ਦੀ ਚਿਤਾਵਨੀ ਦਿੱਤੀ ਗਈ ਅਤੇ ਫਿਰ 18 ਦਸੰਬਰ ਨੂੰ ਕੈਂਪ ਲਗਾ ਕੇ ਰਜਿਸਟਰੀ ਟਰਾਂਸਫਰ, ਐੱਨ. ਓ. ਸੀ. ਨਾਲ ਸਬੰਧਤ 40 ਪੈਂਡਿੰਗ ਕੇਸ ਆਨ ਦਾ ਸਪਾਟ ਕਲੀਅਰ ਕਰਵਾਏ। ਇਸ ਤੋਂ ਬਾਅਦ ਵੀ ਕਾਫੀ ਕੇਸ ਪੈਂਡਿੰਗ ਹੋਣ ਦੀ ਸੂਚਨਾ ਮਿਲਣ ’ਤੇ ਚੇਅਰਮੈਨ ਨੇ 31 ਦਸੰਬਰ ਦੀ ਡੈੱਡਲਾਈਨ ਖਤਮ ਹੋਣ ਤੋਂ ਪਹਿਲਾਂ 26 ਦਸੰਬਰ ਨੂੰ ਇਕ ਹਫਤੇ ਦੇ ਅੰਦਰ ਦੂਜੀ ਵਾਰ ਫਿਰ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਆਯੁਸ਼ਮਾਨ ਸਿਹਤ ਕੇਂਦਰਾਂ ’ਤੇ 46 ਤਰ੍ਹਾਂ ਦੇ ਲੈਬ ਟੈਸਟ ਮੁਫ਼ਤ
NEXT STORY