ਬਠਿੰਡਾ - ਇਕ ਵਾਰ ਫਿਰ ਤੋਂ ਬਿਜਲੀ ਕੁਨੈਕਸ਼ਨ ਕੱਟਣ ਦੇ ਮਾਮਲੇ 'ਚ ਪੁਆੜਾ ਪੈ ਗਿਆ ਹੈ, ਜਿਸ ਦੇ ਤਹਿਤ ਜੂਨੀਅਰ ਇੰਜੀਨੀਅਰਾਂ ਵੱਲੋਂ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਕੁਨੈਕਸ਼ਨ ਕੱਟਣ ਵਾਲੇ ਐੱਸ. ਡੀ. ਓ. ਦੀ ਅੰਮ੍ਰਿਤਸਰ ਅਤੇ ਜੂਨੀਅਰ ਇੰਜੀਨੀਅਰ ਦੀ ਪਠਾਨਕੋਟ ਬਦਲੀ ਕਰ ਦਿੱਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਵਰਕੌਮ ਦੀ ਸਬ ਡਿਵੀਜ਼ਨ ਘੁਬਾਇਆ ਦੇ ਇੰਚਾਰਜ ਮੱਖਣ ਸਿੰਘ ਨੇ ਘੁਬਾਇਆ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦਾ ਕੁਝ ਸਮਾਂ ਪਹਿਲਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤੀ ਸੀ ਪਰ ਘੁਬਾਇਆ ਪਰਿਵਾਰ ਨੇ ਆਪਣੇ ਰਸੂਖ ਨਾਲ ਕੁਨੈਕਸ਼ਨ ਜੁੜਵਾ ਲਿਆ। ਉਨ੍ਹਾਂ ਨੇ ਨਵੰਬਰ ਦੇ ਪਹਿਲੇ ਹਫਤੇ ਬਿਲ ਅਦਾ ਕਰਨ ਦਾ ਭਰੋਸਾ ਵੀ ਦਿੱਤਾ। ਇਸੇ ਦੌਰਾਨ ਫਰਵਰੀ 2017 'ਚ ਪਹਿਲੀ ਵਾਰ ਤਤਕਾਲੀ ਜੇ. ਈ. ਜੋਗਿੰਦਰ ਸਿੰਘ ਘੁਬਾਇਆ ਦੇ ਕਾਲਜ ਦਾ ਵੀ ਕੁਨੈਕਸ਼ਨ ਕੱਟ ਦਿੱਤਾ ਸੀ ਅਤੇ ਹੁਣ ਦੂਜੀ ਵਾਰ ਫਿਰ ਤੋਂ ਕੁਨੈਕਸ਼ਨ ਕੱਟ ਦਿੱਤਾ ਗਿਆ। ਬਿਜਲੀ ਮਹਿਕਮੇ ਨੇ 3 ਨਵੰਬਰ ਨੂੰ ਐੱਸ. ਡੀ. ਓ. ਨੂੰ ਅੰਮ੍ਰਿਤਸਰ ਸਰਕਲ ਅਤੇ ਜੇ. ਈ. ਨੂੰ ਪਠਾਨਕੋਟ ਵਿਖੇ ਤਬਦੀਲ ਕਰ ਦਿੱਤਾ। ਇਨ੍ਹਾਂ ਦੀ ਬਦਲੀ ਕਰਨ 'ਤੇ ਰੌਲਾ ਪੈ ਗਿਆ, ਜਿਸ ਦੇ ਤਹਿਤ ਪਾਵਰਕੌਮ ਦੀ ਸੀ. ਐੱਮ. ਡੀ. ਦੀ ਬੈਠਕ ਦੌਰਾਨ ਇਸੇ ਵਿਸੇ 'ਤੇ ਵਿਸ਼ੇਸ਼ ਚਰਚਾ ਹੋਈ। ਇਸ ਮੌਕੇ ਇੰਚਾਰਜ ਐੱਸ. ਡੀ. ਓ. ਮੱਖਣ ਸਿੰਘ ਨੇ ਦੱਸਿਆ ਕਿ ਹੁਕਮਾਂ ਦੇ ਆਧਾਰ 'ਤੇ ਇਹ ਕੁਨੈਕਸ਼ਨ ਕੱਟਿਆ ਗਿਆ ਸੀ ਅਤੇ ਸ਼ਾਮ ਨੂੰ ਅਫਸਰਾਂ ਦੇ ਹੁਕਮਾਂ 'ਤੇ ਹੀ ਵਾਪਸ ਜੋੜ ਦਿੱਤਾ ਗਿਆ।
ਪਤਨੀ ਤੋਂ ਦੁਖੀ ਹੋ ਕੇ ਵਿਅਕਤੀ ਨੇ ਖਾਦੀ ਜ਼ਹਿਰੀਲੀ ਦਵਾਈ, ਮੌਤ
NEXT STORY