ਬਠਿੰਡਾ : ਬੁੱਢੇ ਨਾਲੇ ਦੇ ਗੰਦਲੇ ਪਾਣੀ ਦੇ ਮਸਲੇ ਉੱਤੇ ਬੀਤੇ ਦਿਨ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਤਿੱਖਾ ਸੰਘਰਸ਼ ਦੇਖਣ ਨੂੰ ਮਿਲਿਆ। ਇਸ ਸਭ ਤੋਂ ਬਾਅਦ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਕੁਝ ਮਸਲਿਆਂ ਉੱਤੇ ਸਹਿਮਤੀ ਵੀ ਬਣ ਗਈ। ਹੁਣ ਇਸ ਸਭ ਵਿਚਾਲੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਗਿਆਨੀ ਹਰਪ੍ਰੀਤ ਸਿੰਘ ਸਿੰਘ ਨੇ ਵੀਡੀਓ ਸੰਦੇਸ਼ ਰਾਹੀਂ ਜਾਰੀ ਬਿਆਨ ਵਿਚ ਕਿਹਾ ਕਿ ਪਾਣੀ ਨੂੰ ਗੁਰਬਾਣੀ ਦੇ ਵਿਚ ਬਹੁਤ ਸਤਿਕਾਰ ਦਿੱਤਾ ਗਿਆ ਹੈ। ਪਾਣੀ ਜਿੰਦਗੀ ਐ ਤੇ ਜ਼ਿੰਦਗੀ ਵਿਚ ਪਾਣੀ ਐ। ਪਾਣੀ ਜ਼ਿੰਦਗੀ ਦਾ ਆਧਾਰ ਹੈ। ਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦਿਆਂਗੇ ਜਾਂ ਪ੍ਰਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤਾਂ ਮੈਂ ਸਮਝਦਾ ਕਿ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰ ਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ ਉਨ੍ਹਾਂ ਉੱਤੇ ਕਤਲ ਦੇ ਮੁਕੱਦਮੇ ਹੋਣੇ ਚਾਹੀਦੇ ਹਨ। ਪਾਣੀ ਨੂੰ ਸਾਫ ਰੱਖਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਤੇ ਇਸ ਨੂੰ ਨਿਭਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਜ਼ਿੰਮੇਵਾਰੀ ਜਿਹੜੀ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਉਹ ਪਬਲਿਕ ਨਿਭਾਅ ਰਹੀ ਹੈ ਜਾਂ ਇਸ ਦਾ ਯਤਨ ਕਰ ਰਹੀ ਹੈ ਤੇ ਤਸ਼ੱਦਦ ਵੀ ਸਹਿ ਰਹੀ ਹੈ। ਇਸ ਕਰ ਕੇ ਸਰਕਾਰਾਂ ਆਪਣਾ ਫਰਜ਼ ਪਛਾਨਣ। ਸਤਲੁਜ ਦਾ ਪਾਣੀ ਇਕੱਲਾ ਪੰਜਾਬ ਹੀ ਨਹੀਂ ਪੀਂਦਾ। ਹੁਣ ਤਾਂ ਇਸ ਨੂੰ ਹਰਿਆਣਾ ਵੀ ਪੀਂਦਾ ਤੇ ਰਾਜਸਥਾਨ ਵੀ। ਜਿਸ ਪਾਣੀ ਨੂੰ ਪੀਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ, ਲੋਕ ਮਰ ਰਹੇ ਹਨ ਤੇ ਲੱਖਾਂ ਰੁਪਏ ਦਾ ਖਰਚਾ ਹੋ ਰਿਆ ਹੈ, ਉਨ੍ਹਾਂ ਪਰਿਵਾਰਾਂ ਦਾ ਜਿਹੜੇ ਪਹਿਲਾਂ ਹੀ ਮੰਦਹਾਲੀ ਦੀ ਮਾਰ ਝੱਲ ਰਹੇ ਹਨ। ਇਨ੍ਹਾਂ ਲੋਕਾਂ ਨੂੰ ਤਕਲੀਫ ਵਿਚੋਂ ਕੱਢਣਾ ਸਰਕਾਰ ਦਾ ਫਰਜ਼ ਹੈ। ਸਰਕਾਰਾਂ ਆਪਣੇ ਫਰਜ਼ਾਂ ਨੂੰ ਪਛਾਨਣ। ਦਰਿਆ ਸਾਫ ਰੱਖਣ ਲਈ ਯਤਨ ਜ਼ਰੂਰ ਕਰਨ।
ਕੇਂਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਨੂੰ ਮਿਲੇ ਹਰਜੋਤ ਸਿੰਘ ਬੈਂਸ, ਇਨ੍ਹਾਂ ਮਸਲਿਆਂ 'ਤੇ ਹੋਈ ਗੱਲ
NEXT STORY