ਗਿੱਦੜਬਾਹਾ (ਸੰਧਿਆ) - ਪਿੰਡ ਕੁਰਾਈਵਾਲਾ ਵਿਖੇ ਗੱਲ ਨਾ ਸੁਣਨ ਤੋਂ ਖਫਾ ਇਕ ਨੌਜਵਾਨ ਵਲੋਂ ਆਪਣੇ ਹੀ ਪਿੰਡ ਦੇ ਨੌਜਵਾਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਕੁਟਾਪਾ ਚਾੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ।ਜ਼ੇਰੇ ਇਲਾਜ ਕੁਲਵਿੰਦਰ ਸਿੰਘ (24) ਪੁੱਤਰ ਮੇਜਰ ਸਿੰਘ ਨੇ ਦੱਸਿਆ ਕਿ 26 ਜੂਨ ਦੀ ਰਾਤ ਕਰੀਬ ਸਾਢੇ 8 ਵਜੇ ਉਸ ਦਾ ਭਰਾ ਬਲਰਾਜ ਸਿੰਘ (23) ਸਾਮਾਨ ਲੈਣ ਲਈ ਜਾ ਰਿਹਾ ਸੀ ਤਾਂ ਰਸਤੇ 'ਚ ਸੁਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਬਲਰਾਜ ਨੂੰ ਰੋਕ ਕੇ ਕੋਈ ਗੱਲ ਕਰਨੀ ਚਾਹੀ ਤਾਂ ਉਸ ਦੇ ਭਰਾ ਨੇ ਸੁਰਜੀਤ ਨੂੰ ਨਸ਼ੇ ਦੀ ਹਾਲਤ 'ਚ ਹੋਣ ਕਰ ਕੇ ਸਵੇਰੇ ਗੱਲ ਕਰਨ ਲਈ ਕਿਹਾ। ਇਸ ਦੌਰਾਨ ਗੁੱਸੇ 'ਚ ਆਏ ਸੁਰਜੀਤ ਨੇ ਬਲਰਾਜ ਨੂੰ ਸੋਟੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਉਸ ਦੇ ਪਿਤਾ ਮੇਜਰ ਸਿੰਘ (55) ਅਤੇ ਮਾਤਾ ਅਮਰਜੀਤ ਕੌਰ (45) ਜਦੋਂ ਬਲਰਾਜ ਨੂੰ ਛੁਡਾਉਣ ਲਈ ਅੱਗੇ ਆਏ ਤਾਂ ਸੁਰਜੀਤ ਸਿੰਘ, ਪੱਪਾ ਸਿੰਘ ਅਤੇ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਨੇ ਉਸ ਦੇ ਮਾਤਾ-ਪਿਤਾ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ।

ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਜ਼ਖ਼ਮੀ ਪਿਤਾ ਮੇਜਰ ਸਿੰਘ, ਮਾਤਾ ਅਮਰਜੀਤ ਕੌਰ ਅਤੇ ਵੱਡੇ ਭਰਾ ਬਲਰਾਜ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਇਆ ਤਾਂ 26 ਜੂਨ ਦੀ ਰਾਤ ਨੂੰ ਹੀ ਗੁਰਚਰਨ ਸਿੰਘ ਦੇ ਛੋਟੇ ਪੁੱਤਰ ਪੱਪਾ ਸਿੰਘ ਨੇ ਹਸਪਤਾਲ ਵਿਚ ਆ ਕੇ ਉਸ ਦੇ ਸਿਰ 'ਤੇ ਸੋਟੀ ਮਾਰੀ ਅਤੇ ਸਾਰੀ ਘਟਨਾ ਸਰਕਾਰੀ ਹਸਪਤਾਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਐਮਰਜੈਂਸੀ 'ਚ ਮੌਜੂਦ ਡਾ. ਨਿਤਿਸ਼ ਗੋਇਲ ਨੇ ਜ਼ਖ਼ਮੀਆਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਹੀ ਦਾਖਲ ਕਰ ਲਿਆ ਅਤੇ ਚਾਰਾਂ ਦੀ ਐੱਮ. ਐੱਲ. ਆਰ. ਕੱਟ ਕੇ ਸਥਾਨਕ ਪੁਲਸ ਸਟੇਸ਼ਨ 'ਚ ਭੇਜ ਦਿੱਤੀ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਸਟੇਸ਼ਨ ਗਿੱਦÎੜਬਾਹਾ ਤੋਂ ਏ. ਐੱਸ. ਆਈ. ਹਰਚਰਨ ਸਿੰਘ ਸਰਕਾਰੀ ਹਸਪਤਾਲ ਵਿਚ ਉਨ੍ਹਾਂ ਦੇ ਬਿਆਨ ਲੈਣ ਲਈ ਆਏ ਸਨ ਪਰ ਅਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਉਸ ਨੇ ਕਿਹਾ ਕਿ 7 ਦਿਨ ਬੀਤਣ ਦੇ ਬਾਵਜੂਦ ਪੁਲਸ ਸੁਰਜੀਤ ਸਿੰਘ, ਪੱਪਾ ਸਿੰਘ ਅਤੇ ਗੁਰਚਰਨ ਸਿੰਘ ਖਿਲਾਫ਼ ਕਾਰਵਾਈ ਕਰਨ 'ਚ ਅਸਫਲ ਰਹੀ ਹੈ।
ਕੀ ਕਹਿਣਾ ਹੈ ਏ. ਐੱਸ. ਆਈ. ਹਰਚਰਨ ਸਿੰਘ ਦਾ
ਦੂਜੇ ਪਾਸੇ ਏ. ਐੱਸ. ਆਈ. ਹਰਚਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ, ਪੱਪਾ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਗੁਰਚਰਨ ਸਿੰਘ ਵਾਸੀ ਕੁਰਾਈਵਾਲਾ ਦੀ ਭਾਲ ਕੀਤੀ ਜਾ ਰਹੀ ਹੈ, ਇਹ ਤਿੰਨੋਂ ਮੁਲਜ਼ਮ ਪਿੰਡ 'ਚੋਂ ਫਰਾਰ ਹਨ। ਲੜਾਈ ਹੋਣ ਦੇ ਕਾਰਣ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਤਫਤੀਸ਼ ਤੋਂ ਬਾਅਦ ਦੋਵਾਂ ਧਿਰਾਂ ਵਿਚੋਂ, ਜੋ ਵੀ ਦੋਸ਼ੀ ਪਾਇਆ ਗਿਆ, ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
8 ਮਹੀਨੇ ਦੀ ਮਾਸੂਮ ਕੋਮਾ 'ਚ, ਗਲਤੀ ਕਿਸ ਦੀ?
NEXT STORY