ਗਿੱਦੜਬਾਹਾ : ਗਿੱਦੜਬਾਹਾ ਰੈਲੀ 'ਚ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਨੇ ਗੈਂਗਸਟਰ ਆਖਣ ਵਾਲਿਆਂ 'ਤੇ ਕਰਾਰਾ ਹਮਲਾ ਬੋਲਿਆ ਅਤੇ ਵੱਡੇ ਸਵਾਲ ਖੜ੍ਹੇ ਕੀਤੇ । ਦਰਅਸਲ ਕਾਂਗਰਸ ਵਿੱਚ ਸ਼ਾਮਲ ਹੁੰਦਿਆਂ ਹੀ ਵਿਰੋਧੀਆਂ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਵਿਅੰਗ ਕਰਨੇ ਅਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਮੈਂ ਕਾਂਗਰਸ 'ਚ ਸ਼ਾਮਲ ਹੋਇਆ ਸੀ ਤਾਂ ਕੈਪਟਨ ਸਾਬ੍ਹ ਨੇ ਕਿਹਾ ਕਿ ਪਾਰਟੀ ਨੇ ਗੈਂਗਸਟਰ ਸ਼ਾਮਲ ਕਰ ਲਿਆ ਹੈ ਪਰ ਮੇਰਾ ਸਵਾਲ ਇਹ ਹੈ ਕਿ 2017 ਤੋਂ 2021 ਤੱਕ ਤਾਂ ਗੈਂਗਸਟਰ ਪਾਰਟੀ 'ਚ ਨਹੀਂ ਸੀ ਤਾਂ ਤੁਸੀਂ ਮੁੱਛਾਂ ਨੂੰ ਵਟਾ ਦੇ ਕੀ ਕੀਤਾ। ਤੁਸੀਂ ਬਹੁਤ ਸਿਆਣੇ ਤੇ ਸੂਝਵਾਨ ਆਗੂ ਸੀ ਤੁਸੀਂ ਪੰਜਾਬ ਦੀ ਭਲਾਈ ਲਈ ਕੀ ਕੀਤਾ।
ਇਹ ਵੀ ਪੜ੍ਹੋ : ਬਿਕਰਮ ਮਜੀਠਿਆ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਸਿੱਟ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ
ਸਿੱਧੂ ਮੂਸੇਵਾਲਾ ਨੇ ਸੁਖਬੀਰ ਬਾਦਲ ਨੂੰ ਵੀ ਲਪੇਟੇ ਵਿੱਚ ਲੈਂਦਿਆਂ ਵੱਡਾ ਬਿਆਨ ਦਿੱਤਾ। ਅਸਲ ਵਿੱਚ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਸਿੱਧੂ ਮੂਸੇਵਾਲਾ ਦਾ ਹਰੇਕ ਮਹੀਨੇ ਅਖਾੜਾ ਲਵਾਇਆ ਕਰਾਂਗੇ। ਇਸ ਬਿਆਨ 'ਤੇ ਪਲਟਵਾਰ ਕਰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੇਰੇ ਹੱਥ 'ਤੇ ਪੈਸੇ ਰੱਖੋ ਅਤੇ ਇਕ ਫੋਨ ਕਰੋ ਮੈਂ ਆਪੇ ਆ ਜਾਵਾਂਗਾ ਅਖਾੜਾ ਲਾਉਣ। ਸਿੱਧੂ ਨੇ ਕਿਹਾ ਕਿ ਇਹ ਮੇਰੀ ਕਿਰਤ ਹੈ ਤੇ ਮੈਨੂੰ ਕਿਰਤ ਕਰਨ ਵਿੱਚ ਕੋਈ ਸ਼ਰਮ ਨਹੀਂ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?
ਮੁੱਖ ਮੰਤਰੀ ਨੇ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ 2022-23 ਲਈ ਸਿੱਧੇ ਤੌਰ ’ਤੇ ਲੇਬਰ ਕੰਮ ਕਰਨ ਦੀ ਦਿੱਤੀ ਇਜਾਜ਼ਤ
NEXT STORY