ਚੰਡੀਗੜ੍ਹ : ਸੂਬੇ ਵਿਚ ਮਜ਼ਦੂਰਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ 2022-23 ਲਈ ਰਾਜ ਖਰੀਦ ਏਜੰਸੀਆਂ ਦੇ ਕੰਮ ਲਈ ਲੇਬਰ ਸਿੱਧੇ ਤੌਰ ’ਤੇ ਵਰਕਰ ਮੈਨੇਜਮੈਂਟ (ਮਜ਼ਦੂਰ ਪ੍ਰਬੰਧਨ ਕਮੇਟੀਆਂ) ਤੋਂ ਮੰਗੀ ਜਾ ਸਕਦੀ ਹੈ। ਇਸ ਦਾ ਭੁਗਤਾਨ ਵੀ ਸਿੱਧਾ ਉਨ੍ਹਾਂ ਨੂੰ ਕੀਤਾ ਜਾਵੇਗਾ।
ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ 2022-23 ਲਈ ਰਾਜ ਖਰੀਦ ਏਜੰਸੀਆਂ ਦੇ ਲੇਬਰ ਕੰਮ ਦੇ ਅਵਾਰਡ ਲਈ ਨੀਤੀ ਵਿਚ ਜ਼ਰੂਰੀ ਉਪਬੰਧ ਸ਼ਾਮਲ ਕੀਤੇ ਗਏ ਹਨ ਅਤੇ ਰਾਜ ਭਰ ਦੀਆਂ ਵਰਕਰ ਮੈਨੇਜਮੈਂਟ ਕਮੇਟੀਆਂ ਵੈੱਬਸਾਈਟ https://eproc.punjab.gov.in ਰਾਹੀਂ ਲੇਬਰ ਕੰਮ ਦੇ ਅਵਾਰਡ ਲਈ 23 ਦਸੰਬਰ, 2021 ਤੱਕ ਸਿੱਧੇ ਤੌਰ ’ਤੇ ਅਪਲਾਈ ਕਰ ਸਕਦੀਆਂ ਹਨ।
ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਦਾ ਪੋਸਟਮਾਰਟਮ ਮਗਰੋਂ ਹੋਇਆ ਸਸਕਾਰ (ਤਸਵੀਰਾਂ)
NEXT STORY