ਪਟਿਆਲਾ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਪਟਿਆਲਾ 'ਚ ਬਣੇ ਦੁਨੀਆ ਦੇ ਇਕਲੌਤੇ ਸਿੱਖ ਮਹਿਲ ਦੇ ਪੈਲੇਸ 'ਹੋਟਲ ਰਨ ਬਾਸ- ਦਿ ਪੈਲੇਸ' ਦਾ ਉਦਘਾਟਨ ਕੀਤਾ ਗਿਆ ਹੈ। ਇਹ ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਖੇ ਬਣਾਇਆ ਗਿਆ ਹੈ। ਸਰਕਾਰ ਨੂੰ ਪੂਰੀ ਉਮੀਦ ਹੈ ਕਿ ਰਾਜਸਥਾਨ ਦੀ ਤਰਜ 'ਤੇ ਕਿਲ੍ਹਾ ਮੁਬਾਰਕ ਵਿਖੇ ਖੁੱਲ੍ਹਣ ਵਾਲਾ ਇਹ ਪੈਲੇਸ ਡੈਸਟੀਨੇਸ਼ਨ ਵੈਡਿੰਗ ਲਈ ਲੋਕਾਂ ਦੀ ਤਰਜੀਹ ਬਣੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਬੇਹੱਦ ਅਹਿਮ ਹੋਵੇਗਾ ਅੱਜ ਦਾ ਦਿਨ
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਟੂਰਿਜ਼ਮ ਨੂੰ ਕਾਫ਼ੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬੜੀ ਵੱਡੀ ਵਿਰਾਸਤ ਹੈ, ਪਰ ਪਿਛਲੀਆਂ ਸਰਕਾਰਾਂ ਵੱਲੋਂ ਵਿਰਾਸਤ ਦੀ ਸੰਭਾਲ ਨਹੀਂ ਕੀਤੀ ਗਈ। ਪਹਿਲਾਂ ਕੁਰਸੀ 'ਤੇ ਬੈਠਣ ਵਾਲਿਆਂ ਨੇ ਸਾਡੀਆਂ ਥਾਵਾਂ ਆਪਣੇ ਦੋਸਤਾਂ ਨੂੰ ਵੇਚ ਦਿੱਤੀਆਂ, ਜਿੱਥੇ ਉਨ੍ਹਾਂ ਲੋਕਾਂ ਨੇ ਆਪਣੇ 5 ਹੋਟਲ ਬਣਾ ਲਏ। ਓਹੀ ਕੰਮ ਸਰਕਾਰ ਕਿਉਂ ਨਹੀਂ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਦਿਸ਼ਾ ਵਿਚ ਹੋਰ ਵੀ ਕਈ ਕੰਮ ਕੀਤੇ ਜਾਣਗੇ। ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਵਿਚ ਪਈ ਸਰਕਾਰੀ ਜ਼ਮੀਨ ਦੀ ਵੀ ਸਹੀ ਵਰਤੋਂ ਕਰ ਕੇ ਸੂਬੇ ਦਾ ਫ਼ਾਇਦਾ ਕਰਵਾਇਆ ਜਾਵੇਗਾ।
ਪਟਿਆਲਾ ਦੇ ਸੰਸਥਾਪਕ ਦੇ ਕਿਲ੍ਹੇ ਵਿਚ ਹੈ ਹੋਟਲ
ਪੰਜਾਬ ਸਰਕਾਰ ਕਈ ਸਾਲਾਂ ਤੋਂ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ। 2 ਸਾਲ ਪਹਿਲਾਂ ਇਸ ਪ੍ਰਾਜੈਕਟ ਨੇ ਰਫ਼ਤਾਰ ਫੜੀ। ਕਿਲ੍ਹਾ ਮੁਬਾਰਕ ਸਥਿਤ ਰਣਵਾਸ ਦਾ ਏਰੀਆ, ਗਿਲਾਊਖਾਨਾ ਅਤੇ ਲੱਸੀਖਾਨਾ ਨੂੰ ਹੈਰਿਟੇਜ ਹੋਟਲ ਵਿਚ ਬਦਲਿਆ ਗਿਆ ਹੈ। ਇਸ ਇਮਾਰਤ ਦੀ ਮੁਰੰਮਤ ਦਾ ਕੰਮ ਆਪ ਪੁਰਾਤੱਤਵ ਵਿਭਾਗ ਦਿੱਲੀ ਦੀ ਇਕ ਸੰਸਥਾ ਰਾਹੀਂ ਕਰਵਾ ਰਿਹਾ ਹੈ। ਸਰਕਾਰ ਨੇ ਇਸ ਲਈ ਸ਼ੁਰੂਆਤੀ ਪੜਾਅ ਵਿਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ। ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲ੍ਹਾ ਮੁਬਾਰਕ ਦੇ ਅੰਦਰ ਬਣਾਇਆ ਗਿਆ ਹੈ। ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ। ਜਿਵੇਂ ਹੀ ਤੁਸੀਂ ਕਿਲ੍ਹੇ ਵਿਚ ਦਾਖਲ ਹੁੰਦੇ ਹੋ ਤਾਂ ਖੱਬੇ ਪਾਸੇ ਰਣਵਾਸ ਇਮਾਰਤ ਹੈ। ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਵਿਚ ਰਹਿੰਦੀਆਂ ਸਨ ਅਤੇ ਉਨ੍ਹਾਂ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਬਹੁਤ ਘੱਟ ਹੁੰਦੀ ਸੀ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਅਜੇ ਪੂਰੇ ਵੀ ਨਹੀਂ ਹੋਏ ਸੀ ਸੱਜ ਵਿਆਹੀ ਦੇ ਚਾਅ, ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਹੀ...
ਮਿਲਣਗੀਆਂ ਇਹ ਸਹੂਲਤਾਂ
ਇਸ 2 ਮੰਜ਼ਿਲਾ ਇਮਾਰਤ ਦੇ ਉੱਪਰਲੇ ਹਿੱਸੇ ਵਿਚ 3 ਬਿਹਤਰੀਨ ਪੇਂਟਿੰਗ ਚੈਂਬਰ ਹਨ, ਜਿਨ੍ਹਾਂ ਵਿਚ ਕੀਮਤੀ ਪੇਂਟਿੰਗਸ ਸਨ। ਇਸ ਵਿਚ ਇਕ ਜਗ੍ਹਾ ਲੱਸੀਖਾਨਾ ਹੈ, ਜਿੱਥੇ ਅੰਦਰ ਰਹਿਣ ਵਾਲੀਆਂ ਸੇਵਾਦਾਰ ਔਰਤਾਂ ਲਈ ਰੋਟੀ ਤਿਆਰ ਹੁੰਦੀ ਸੀ ਤੇ ਉਨ੍ਹਾਂ ਨੂੰ ਵੰਡੀ ਜਾਂਦੀ ਸੀ। 2 ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਵਿਚ ਆਹਮੋ-ਸਾਹਮਣੇ ਹਾਲ ਹਨ, ਜਿਨ੍ਹਾਂ ਨੂੰ ਕਮਰਿਆਂ ਦਾ ਰੂਪ ਦੇ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ DC ਦਫ਼ਤਰਾਂ 'ਚ ਹੜਤਾਲ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਪੂਰੀ ਖ਼ਬਰ
NEXT STORY