ਲੁਧਿਆਣਾ(ਵਿਪਨ)-ਸਥਾਨਕ ਰੇਲਵੇ ਕੰਪਲੈਕਸ 'ਚ ਸਥਿਤ ਨਵੇਂ ਓਵਰਬ੍ਰਿਜ ਕੋਲ ਇਕ ਬੱਚੀ ਦਾ ਵਿਕਸਿਤ ਭਰੂਣ ਮਿਲਣ ਨਾਲ ਸਨਸਨੀ ਫੈਲ ਗਈ ਅਤੇ ਕਿਸੇ ਰਾਹਗੀਰ ਨੇ ਇਸ ਸਬੰਧੀ ਪੁਲਸ ਕੰਟਰੋਲ ਰੂਮ 'ਤੇ ਫੋਨ ਕਰ ਕੇ ਸੂਚਿਤ ਕੀਤਾ। ਪੁਲਸ ਨੇ ਕਿਸੇ ਵਲੋਂ ਬੱਚੀ ਦਾ ਜਨਮ ਲੁਕਾਉਣ ਲਈ ਇਹ ਕੰਮ ਕੀਤੇ ਜਾਣ ਦਾ ਸ਼ੱਕ ਜਤਾਇਆ ਹੈ। ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲਾ ਪੁਲਸ ਤੋਂ ਸੂਚਨਾ ਮਿਲੀ ਕਿ ਰੇਲਵੇ ਯਾਰਡ 'ਚ ਨਵੇਂ ਬਣੇ ਓਵਰਬ੍ਰਿਜ (ਪੁਰਾਣੇ ਲੱਕੜ ਪੁਲ ਦੇ) ਕੋਲ ਸੁੰਨਸਾਨ ਰਸਤੇ 'ਤੇ ਪਏ ਕੂੜੇ ਦੇ ਢੇਰ 'ਤੇ ਇਕ ਪਲਾਸਟਿਕ ਦੇ ਪਾਰਦਰਸ਼ੀ ਕੰਟੇਨਰ (ਡੱਬੇ) ਵਿਚ ਇਕ 7 ਮਹੀਨੇ ਦੀ ਬੱਚੀ ਦਾ ਭਰੂਣ ਪਿਆ ਹੈ। ਸੂਚਨਾ ਮਿਲਣ 'ਤੇ ਏ. ਐੱਸ. ਆਈ. ਮਲਕੀਤ ਸਿੰਘ ਨੂੰ ਮੌਕੇ 'ਤੇ ਜਾਂਚ ਲਈ ਤੁਰੰਤ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਦੇਖਿਆ ਗਿਅ ਕਿ ਬੱਚੀ ਦਾ ਭਰੁਣ ਵਿਕਸਿਤ ਹੋ ਕੇ ਕਰੀਬ 7 ਮਹੀਨੇ ਦਾ ਹੋ ਚੁੱਕਾ ਸੀ ਤੇ ਕਿਸੇ ਨੇ ਭਰੂਣ ਨੂੰ ਜਨਮ ਦੇ ਕੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਇਕ ਪਲਾਸਟਿਕ ਦੇ ਡੱਬੇ ਵਿਚ ਪਾ ਕੇ ਕਿਸੇ ਵਾਹਨ ਤੋਂ ਪੁਲ ਦੇ ਉੱਪਰੋਂ ਥੱਲੇ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਉਚਾਈ ਤੋਂ ਸੁੱਟੇ ਜਾਣ ਕਾਰਨ ਪਲਾਸਟਿਕ ਦੇ ਡੱਬੇ ਦਾ ਢੱਕਣ ਖੁੱਲ੍ਹਣ ਕਾਰਨ ਉਹ ਪੁਲ ਤੋਂ ਜਾਂ ਕੋਲੋਂ ਗੁਜ਼ਰਨ ਵਾਲੇ ਕਿਸੇ ਰਾਹਗੀਰ ਨੂੰ ਦਿਖਾਈ ਪੈ ਗਿਆ, ਜਿਸ ਨੇ ਬੱਚੀ ਦਾ ਭਰੁਣ ਉਥੇ ਪਿਆ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ।
ਲੁਧਿਆਣਾ : ਨੌਕਰ ਨੇ ਸਾਥੀਆਂ ਸਮੇਤ ਬਜ਼ੁਰਗ ਮਹਿਲਾ ਨੂੰ ਬੰਦੀ ਬਣਾ ਕੇ ਲੁੱਟਿਆ
NEXT STORY