ਜਲੰਧਰ (ਵੈੱਬਡੈਸਕ)- ਲੁਧਿਆਣਾ ਦੇ ਮਾਛੀਵਾੜਾ ਇਲਾਕੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਨਵ-ਵਿਆਹੁਤਾ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾ ਰੁਪਮਾ ਦਾ ਵਿਆਹ ਕਰੀਬ 1 ਸਾਲ ਪਹਿਲਾਂ ਸੌਰਵ ਕੁਮਾਰ ਨਾਲ ਹੋਇਆ ਸੀ। ਦੋਵੇਂ ਪਤੀ-ਪਤਨੀ ਇਕ ਧਾਗਾ ਫੈਕਟਰੀ 'ਚ ਕੰਮ ਕਰਦੇ ਸਨ। ਦੋਵਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ, ਹੱਸ ਖੇਡ ਕੇ ਪਰਿਵਾਰ ਖੁਸ਼ੀ ਭਰਿਆ ਸਮਾਂ ਬਿਤਾ ਰਿਹਾ ਸੀ।
ਪਰ ਬੀਤੀ ਰਾਤ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਕੁਆਰਟਰ 'ਚ ਪਹੁੰਚੇ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਦੌਰਾਨ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਸਭ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਉਨ੍ਹਾਂ ਦੇਖਿਆ ਕਿ ਰੁਪਮਾ ਨੇ ਅੰਦਰ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੋਈ ਸੀ। ਉਸ ਦੀ ਲਾਸ਼ ਅੰਦਰ ਪੱਖੇ ਨਾਲ ਲਟਕ ਰਹੀ ਸੀ।
ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ: ਦੁਬਈ ਦੀ ਜੇਲ੍ਹ 'ਚ ਸਜ਼ਾ ਕੱਟ ਰਹੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ 50 ਲੱਖ ਦੇ ਕੇ ਛੁਡਵਾਇਆ
ਇਸ ਦੌਰਾਨ ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਿਰ ਰੁਪਮਾ ਨੇ ਇੰਨਾ ਖ਼ੌਫ਼ਨਾਕ ਕਦਮ ਆਖ਼ਿਰ ਕਿਉਂ ਚੁੱਕਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਪਤੀ ਤੇ ਪਤਨੀ ਦੀ ਆਪਸ 'ਚ ਬਹੁਤ ਵਧੀਆ ਬਣਦੀ ਸੀ। ਦੋਵਾਂ ਨੂੰ ਕਦੇ ਲੜਦੇ-ਝਗੜਦੇ ਵੀ ਨਹੀਂ ਦੇਖਿਆ ਗਿਆ ਸੀ। ਇਸ ਕਾਰਨ ਰੁਪਮਾ ਦੇ ਇਸ ਡਰਾਉਣੇ ਕਦਮ ਕਾਰਨ ਸਭ ਦੇ ਹੋਸ਼ ਉੱਡੇ ਹੋਏ ਸਨ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿਛਲੇ ਇਕ-ਦੋ ਦਿਨਾਂ ਤੋਂ ਰੁਪਮਾ ਕਾਫ਼ੀ ਦੁਖੀ ਸਟੇਟਸ ਲਗਾ ਰਹੀ ਸੀ। 2 ਦਿਨ ਪਹਿਲਾਂ ਦੇ ਸਟੇਟਸ 'ਚ ਉਸ ਨੇ ਲਿਖਿਆ ਸੀ- ''ਚਲਤੇ ਰਹੇਂਗੇ ਕਾਫ਼ਲੇ ਮੇਰੇ ਬਗ਼ੈਰ ਭੀ ਯਹਾਂ, ਏਕ ਸਿਤਾਰਾ ਟੂਟ ਜਾਨੇ ਸੇ ਆਸਮਾਨ ਸੂਨਾ ਨਹੀਂ ਹੋ ਜਾਤਾ'', ਜਦਕਿ ਇਕ ਦਿਨ ਪਹਿਲਾਂ ਉਸ ਨੇ ਲਿਖਿਆ- ''ਏਕ ਦਿਨ ਹਮ ਭੀ ਕਫ਼ਨ ਓਢ ਜਾਏਂਗੇ, ਸਭ ਰਿਸ਼ਤੇ ਇਸ ਜ਼ਮੀਨ ਕੇ ਤੋੜ ਜਾਏਂਗੇ''
ਉਸ ਦੇ ਇਨ੍ਹਾਂ ਸਟੇਟਸਾਂ ਨੂੰ ਰਿਸ਼ਤੇਦਾਰਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਸੋਚਿਆ ਕਿ ਸ਼ਾਇਦ ਕਿਸੇ ਗੱਲੋਂ ਰੁਪਮਾ ਦਾ ਮਨ ਉਦਾਸ ਹੋਵੇਗਾ, ਪਰ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਕੁਝ ਅਜਿਹਾ ਵੀ ਕਰ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਸਰਕਾਰੀ ਸਕੂਲਾਂ 'ਚ ਵੀ ਸ਼ੁਰੂ ਹੋਈਆਂ ਨਰਸਰੀ ਦੀਆਂ ਕਲਾਸਾਂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
NEXT STORY