ਸ੍ਰੀ ਮੁਕਤਸਰ ਸਾਹਿਬ (ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਬੱਸ ਸਟੈਂਡ ਤੇ ਇਕ ਨੌਜਵਾਨ ਦੀ 15-20 ਅਣਪਛਾਤਿਆਂ ਵਲੋ ਸ਼ਰੇਆਮ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਸਬੰਧੀ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬਿਨਾਂ ਕਿਸੇ ਡਰ ਭੈਅ ਦੇ ਨਾਲ ਕਿਸ ਤਰ੍ਹਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ। ਇਸ ਗਲ ਦੀ ਗਵਾਹੀ ਸੋਸਲ ਮੀਡੀਆ ਤੇ ਵਾਇਰਲ ਇਹ ਵੀਡੀਓ ਭਰਦੀ ਹੈ। ਦਿਨ-ਦਿਹਾੜੇ ਗਿੱਦੜਬਾਹਾ ਦੇ ਬੱਸ ਸਟੈਂਡ ਤੇ ਇਕ ਨੌਜਵਾਨ ਦੀ 15-20 ਨੌਜਵਾਨ ਕੁੱਟਮਾਰ ਕਰ ਰਹੇ ਹਨ। ਮਾਮੂਲੀ ਕਹਾਸੁਣੀ ਤੋਂ ਬਾਅਦ ਇਹ ਮਾਮਲਾ ਵਧਿਆ।
ਇਹ ਵੀ ਪੜ੍ਹੋ ਬੇਅਦਬੀ ਕਾਂਡ: ਭਗੌੜੇ ਐਲਾਨੇ 3 ਡੇਰਾ ਸਿਰਸਾ ਪ੍ਰੇਮੀਆਂ ’ਤੇ ਮੁਕੱਦਮਾ ਦਰਜ
ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਗਿੱਦੜਬਾਹਾ ਤੋਂ ਆਪਣੇ ਪਿੰਡ ਬੱਸ ’ਚ ਜਾਣ ਲਈ ਬੈਠਾ ਕਿ ਇਕ ਦੋ ਨੌਜਵਾਨ ਉਸਦੀ ਪਿਛਲੀ ਸੀਟ ਤੇ ਬੈਠੀ ਕੁੜੀ ਨੂੰ ਪਰਚੀ ਤੇ ਮੋਬਾਈਲ ਨੰਬਰ ਲਿਖ ਕੇ ਫੜਾਉਣ ਲਗੇ ਤੇ ਕੁੜੀ ਨੂੰ ਪ੍ਰੇਸ਼ਾਨ ਕਰਨ ਲੱਗੇ ਜਦ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪਹਿਲਾ ਇਨ੍ਹਾਂ ਨੌਜਵਾਨਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਫ਼ਿਰ ਹੋਰ ਨੌਜਵਾਨਾਂ ਨੂੰ ਨਾਲ ਲਿਆ ਉਸਦੀ ਕੁੱਟਮਾਰ ਕੀਤੀ ਗਈ। ਫ਼ਿਲਹਾਲ ਪੁਲਸ ਨੇ ਇਸ ਨੌਜਵਾਨ ਦੇ ਬਿਆਨ ਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ। ਡੀ.ਐਸ.ਪੀ. ਨੇ ਕਿਹਾ ਕਿ ਅਜਿਹੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਲਦ ਇਹ ਸਾਰੇ ਕਾਬੂ ਕਰ ਲਏ ਜਾਣਗੇ।
ਇਹ ਵੀ ਪੜ੍ਹੋ ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਲੈ ਕੇ ਜਾਖੜ ਨੇ ਘੇਰੇ ਅਕਾਲੀ
ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਵਿਆਹੁਤਾ ਵਿਅਕਤੀ ਗ੍ਰਿਫ਼ਤਾਰ
NEXT STORY