ਜਲੰਧਰ (ਸੋਨੂੰ)— ਅਕਸਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਜਾਂਦੇ ਹਨ ਪਰ ਫਗਵਾੜਾ ਮੇਨ ਹਾਈਵੇਅ 'ਤੇ ਹੋਈ ਲੁੱਟ ਦੀ ਵਾਰਦਾਤ 'ਚ ਲੜਕੀ ਦੀ ਹੋਸ਼ਿਆਰੀ ਕਾਰਨ ਇਕ ਲੁਟੇਰਾ ਭੱਜਣ 'ਚ ਕਾਮਯਾਬ ਨਹੀਂ ਹੋ ਸਕਿਆ। ਇਸ ਲੜਕੀ ਨੇ ਬਹਾਦਰੀ ਦੇ ਸਦਕਾ ਆਪਣੀ ਮਾਂ ਕੋਲੋਂ ਪਰਸ ਖੋਹ ਕੇ ਭੱਜੇ ਲੁਟੇਰੇ ਨੂੰ ਕੁਝ ਲੋਕਾਂ ਦੀ ਮਦਦ ਨਾਲ ਪਿੱਛਾ ਕਰ ਕੇ ਕਾਬੂ ਕਰ ਲਿਆ। ਅਸਲ 'ਚ ਲੜਕੀ ਆਪਣੀ ਨਾਲ ਜਲੰਧਰ ਤੋਂ ਦਵਾਈ ਲੈ ਕੇ ਗੋਰਾਇਆਂ ਵੱਲ ਨੂੰ ਜਾ ਰਹੀ ਸੀ ਕਿ ਇਕ ਲੜਕੇ ਨੇ ਐਕਟਿਵਾ ਦੇ ਪਿੱਛੇ ਬੈਠੀ ਉਸ ਦੀ ਮਾਂ ਦਾ ਪਰਸ ਖੋਹ ਲਿਆ, ਜਿਸ 'ਚ ਚਾਰ ਤੋਂ ਪੰਜ ਹਜ਼ਾਰ ਦੀ ਨਕਦੀ ਅਤੇ ਦੋ ਮੋਬਾਇਲ ਫੋਨ ਸਨ। ਲੜਕੀ ਨੇ ਦਲੇਰੀ ਸਦਕਾ ਲੁਟੇਰੇ ਨੂੰ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਲੜਕੀ ਦੀ ਮਾਂ ਜ਼ਖਮੀ ਹੋ ਗਈ, ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਲੜਕੀ ਦੀ ਇਸ ਬਹਾਦੁਰੀ ਲਈ ਦਮਦਮੀ ਟਕਸਾਲ ਵੱਲੋਂ ਉਸ ਨੂੰ ਸਨਮਾਨਤ ਕੀਤਾ ਜਾਵੇਗਾ।
ਧਰਨਿਆਂ ਨੂੰ ਲੈ ਕੇ ਰਵਨੀਤ ਬਿੱਟੂ ਦਾ ਅਕਾਲੀ ਦਲ 'ਤੇ ਸਿਆਸੀ ਹਮਲਾ ਕਿਹਾ, 'ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ' (ਵੀਡੀਓ)
NEXT STORY