ਟਾਂਡਾ ਉੜਮੁੜ (ਪੰਡਿਤ, ਕੁਲਦੀਸ਼)— ਮਿਆਣੀ ਦਸੂਹਾ ਰੋਡ 'ਤੇ ਬੀਤੀ ਸ਼ਾਮ ਫ਼ਿਲਮੀ ਅੰਦਾਜ 'ਚ ਕਾਰ ਸਵਾਰ ਨੌਜਵਾਨਾਂ ਨੇ ਇਕ ਲੜਕੀ ਨੂੰ ਜਬਰੀ ਕਾਰ 'ਚ ਅਗਵਾ ਕਰ ਲਿਆ। ਇਸ ਦੇ ਸੰਬੰਧ 'ਚ ਟਾਂਡਾ ਪੁਲਸ ਨੇ ਅੱਜ ਚਾਰ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਲੜਕੀ ਦੀ ਮਾਤਾ ਬਲਵਿੰਦਰ ਕੌਰ ਪਤਨੀ ਨਿਰਮਲ ਸਿੰਘ ਵਾਸੀ ਗੋਤਪੋਕਰ (ਤਿੱਬੜ) ਗੁਰਦਾਸਪੁਰ ਦੇ ਬਿਆਨ ਦੇ ਆਧਾਰ 'ਤੇ ਵਰਿੰਦਰ ਸਿੰਘ ਮਿੱਠੂ ਪੁੱਤਰ ਸੁਖਦੇਵ ਸਿੰਘ ਅਤੇ ਗੌਰਵ ਪੁੱਤਰ ਜੰਗਜੀਤ ਸਿੰਘ ਵਾਸੀ ਗੋਤਪੋਕਰ (ਤਿੱਬੜ) ਗੁਰਦਾਸਪੁਰ ਅਤੇ ਦੋ ਹੋਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ: 'ਪੰਜਾਬ ਬੰਦ' ਦਾ ਜਲੰਧਰ 'ਚ ਵੀ ਭਰਵਾਂ ਹੁੰਗਾਰਾ, ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ
ਆਪਣੇ ਬਿਆਨ 'ਚ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਾਲ ਪੇਕੇ ਪਿੰਡ ਪੱਸੀ ਬੇਟ ਆਈ ਹੋਈ ਸੀ। ਬੀਤੀ ਸ਼ਾਮ ਜਦੋਂ ਉਹ ਉਸ ਦੀ ਬੇਟੀ ਅਤੇ ਉਸ ਦਾ ਭਾਣਜਾ ਗਗਨਦੀਪ ਸਿੰਘ ਵਾਸੀ ਭਟਨੂਰਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਿਆਣੀ ਵੱਲ ਜਾ ਰਹੇ ਸਨ ਤਾਂ ਪਿੰਡ ਗਿਲਜੀਆਂ ਨੇੜੇ ਕਾਰ 'ਤੇ ਆਏ ਉਕਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ ਅਤੇ ਉਹ ਸੜਕ 'ਤੇ ਡਿੱਗ ਗਏ।
ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ, ਘਰ 'ਚ 8 ਸਾਲਾ ਮਾਸੂਮ ਨੂੰ ਇਕੱਲੀ ਵੇਖ ਕੀਤਾ ਸ਼ਰਮਨਾਕ ਕਾਰਾ
ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਬੇਟੀ ਨੂੰ ਜ਼ਬਰਦਸਤੀ ਕਾਰ ਦੀ ਸੀਟ 'ਚ ਸੁੱਟ ਲਿਆ। ਜ਼ਬਰਦਸਤੀ ਉਹ ਮਿਆਣੀ ਵੱਲ ਲੈਕੇ ਚਲੇ ਗਏ। ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਬਿਕਰਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਨੇ ਅੱਜ ਮਾਮਲਾ ਦਰਜ ਕਰਕੇ ਮੁਲਜਮਾਂ ਅਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ. ਆਈ. ਸਾਹਿਲ ਚੌਧਰੀ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼
ਇਹ ਵੀ ਪੜ੍ਹੋ: ਸੰਤ ਸੀਚੇਵਾਲ ਦਾ ਕਿਸਾਨਾਂ ਨੂੰ ਸਮਰਥਨ ਪਰ 'ਪੰਜਾਬ ਬੰਦ' ਨੂੰ ਨਹੀਂ, ਜਾਣੋ ਕਿਉਂ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਲੋ ਫਿਰੋਜ਼ਸ਼ਾਹ ਵਿਖੇ ਕੀਤਾ ਰੋਡ ਜਾਮ
NEXT STORY