ਨਵਾਂਸ਼ਹਿਰ (ਤ੍ਰਿਪਾਠੀ)— ਥਾਣਾ ਬਲਾਚੌਰ ਦੇ ਨੇੜੇ ਪਿੰਡ ਦੀ ਲੜਕੀ ਦੇ 'ਲਵ ਮੈਰਿਜ' ਕਰਵਾਉਣ ਨਾਲ ਗੁੱਸੇ 'ਚ ਆਏ ਉਸ ਦੇ ਪਿਤਾ ਵੱਲੋਂ ਲੜਕੀ ਦੇ ਸਹੁਰੇ ਘਰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਇਕ ਵਿਧਵਾ ਮਹਿਲਾ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਪਿੰਡ ਦੀ ਇਕ ਲੜਕੀ ਨਾਲ ਜਨਵਰੀ-2020 'ਚ ਕੋਰਟ ਮੈਰਿਜ ਕੀਤੀ ਸੀ, ਉਪਰੰਤ ਉਸ ਦੇ ਲੜਕੇ ਅਤੇ ਲੜਕੀ ਨੂੰ ਘਰ ਨਹੀਂ ਆਉਣ ਦਿੱਤਾ ਗਿਆ।
ਬੀਤੇ ਦਿਨ ਉਪਰੋਕਤ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਅਤੇ ਉਸ ਦੇ ਛੋਟੇ ਲੜਕੇ ਨਾਲ ਕੁੱਟਮਾਰ ਕੀਤੀ ਗਈ। ਇਸ ਸਬੰਧੀ ਉਨ੍ਹਾਂ ਪਿੰਡ ਦੇ ਸਰਪੰਚ ਕੋਲ ਪਹੁੰਚ ਕੀਤੀ ਸੀ ਪਰ ਉਹ ਘਰ 'ਚ ਨਹੀਂ ਮਿਲੇ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ, ਜਿਸ ਉਪਰੰਤ ਉਹ ਪਿੰਡ ਨਾ ਜਾ ਕੇ ਆਪਣੇ ਆਪਣੀ ਵਿਆਹੁਤਾ ਲੜਕੀ ਦੇ ਘਰ ਆ ਗਏ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਉਸ ਦੇ ਘਰ ਅੱਗ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਈ ਗਈ ਹੈ।
ਉਸ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 11 ਅਪ੍ਰੈਲ ਨੂੰ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਚਲਦੇ ਲਾਏ ਗਏ ਲਾਕ ਡਾਊਨ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਘਰ ਨੂੰ ਲਾਈ ਗਈ ਅੱਗ 'ਚ ਜਿੱਥੇ ਉਨ੍ਹਾਂ ਵੱਲੋਂ ਬਣਾਇਆ ਗਿਆ ਵਿਆਹ ਵਾਲੀ ਲੜਕੀ ਦਾ ਸਾਮਾਨ ਵੀ ਸੜ ਗਿਆ, ਉੱਥੇ ਹੀ ਘਰ 'ਚ ਕਰੀਬ 1 ਲੱਖ ਰੁਪਏ ਦੀ ਨਕਦੀ ਵੀ ਪਈ ਸੀ। ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਥਾਣਾ ਬਲਾਚੌਰ ਵਿਖੇ ਵਿਆਹੁਤਾ ਦੇ ਪਰਿਵਾਰ ਦੇ ਇਕ ਮੈਂਬਰ ਦੇ ਖਿਲਾਫ ਧਾਰਾ 436,427 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਰੂਪਨਗਰ 'ਚੋਂ ਇਕ ਹੋਰ 'ਕੋਰੋਨਾ' ਦਾ ਨਵਾਂ ਕੇਸ ਆਇਆ ਸਾਹਮਣੇ, ਗਿਣਤੀ 17 ਤੱਕ ਪੁੱਜੀ
ਕੋਰੋਨਾ ਦਾ ਹੱਬ ਬਣਿਆ ਅੰਮ੍ਰਿਤਸਰ, 15 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
NEXT STORY