ਨਕੋਦਰ (ਪਾਲੀ)— ਸਿਟੀ ਪੁਲਸ ਨੇ ਇਕ 15 ਸਾਲ ਦੀ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਜਾਨ ਤੋਂ ਮਾਰਨ ਦੀਆ ਧਮਕੀਆਂ ਦੇਣ ਵਾਲੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ þ। ਮੁਲਜ਼ਮ ਦੀ ਪਛਾਣ ਵਿਜੈ ਕੁਮਾਰ ਉਰਫ਼ ਬੀੜੀ ਪੁੱਤਰ ਮਹਿੰਦਰ ਪਾਲ ਵਾਸੀ ਮੁਹੱਲਾ ਬਗਿਆੜਪੁਰਾ ਨਕੋਦਰ ਵਜੋਂ ਹੋਈ ।
ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਮਹਿਲਾ ਸਬ ਇੰਸਪੈਕਟਰ ਰਵਿੰਦਰ ਕੌਰ ਨੂੰ ਪੀੜਤਾ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਉਮਰ 15 ਸਾਲ ਦੀ ਹੈ ਅਤੇ ਅੱਠਵੀਂ ਕਲਾਸ ’ਚ ਪੜ੍ਹਦੀ ਹੈ। ਵਿਜੈ ਕੁਮਾਰ ਉਰਫ਼ ਬੀੜੀ ਵਾਸੀ ਮੁਹੱਲਾ ਬਗਿਆੜਪੁਰਾ ਜੋ ਕਰੀਬ ਪਿਛਲੇ 1 ਸਾਲ ਤੋਂ ਮੇਰੇ ਨਾਲ ਛੇੜਖਾਨੀਆਂ ਅਤੇ ਅਸ਼ਲੀਲ ਹਰਕਤਾਂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ
ਉਸ ਨੇ ਦੱਸਿਆ ਕਿ ਜਦੋਂ ਮੈਂ ਵਿਰੋਧ ਕੀਤਾ ਤਾਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆ ਦੇਣ ਲੱਗ ਪਿਆ। ਇਸ ਤੋਂ ਪਹਿਲਾ ਵੀ 4 ਵਾਰ ਮੋਹਤਬਰ ਵਿਅਕਤੀਆਂ ਨੇ ਰਾਜ਼ੀਨਾਮਾ ਕਰਵਾਇਆ ਸੀ ਪਰ ਉਕਤ ਵਿਜੈ ਕੁਮਾਰ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ ਨਹੀ ਆਇਆ। ਜੋ ਹੁਣ ਪਿਛਲੇ ਕਾਫ਼ੀ ਦਿਨਾਂ ਤੋਂ ਫਿਰ ਮੇਰੇ ਨਾਲ ਅਸ਼ਲੀਲ ਹਰਕਤਾ ਅਤੇ ਗ਼ਲਤ ਇਸ਼ਾਰੇ ਕਰਕੇ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਮੈਨੂੰ ਧਮਕੀਆਂ ਦੇ ਕੇ ਜ਼ਬਰਦਸਤੀ ਪ੍ਰੇਮ-ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਹੈ । ਇਸ ਤੋਂ ਤੰਗ ਆ ਕੇ ਮੈਂ ਸਾਰੀ ਗੱਲ ਆਪਣੀ ਮਾਤਾ-ਪਿਤਾ ਨੂੰ ਦੱਸੀ।
ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਰਵਿੰਦਰ ਕੌਰ ਨੇ ਪੀੜਤ ਕੁੜੀ ਦੇ ਬਿਆਨਾਂ ’ਤੇ ਵਿਜੈ ਕੁਮਾਰ ਉਰਫ਼ ਬੀੜੀ ਪੁੱਤਰ ਮਹਿੰਦਰ ਪਾਲ ਵਾਸੀ ਮੁਹੱਲਾ ਬਬਰੀਕ ਨਗਰ (ਬਗਿਆੜਪੁਰਾ ) ਨਕੋਦਰ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਧਾਰਾ 354 (ਏ ), 506 ਆਈ. ਪੀ. ਸੀ. 11, 17, 18 ਪੋਸਕੋ ਐਕਟ ( 2012 ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
ਇਹ ਵੀ ਪੜ੍ਹੋ : ਖੁਸ਼-ਆਮਦੀਦ 2021: ਤਸਵੀਰਾਂ ’ਚ ਵੇਖੋ ਜਲੰਧਰ ਵਾਸੀਆਂ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ
ਮੁਲਜ਼ਮ ਘਰ ਤੋਂ ਫਰਾਰ : ਸਿਟੀ ਥਾਣਾ ਮੁਖੀ
ਉੱਧਰ ਜਦੋਂ ਇਸ ਸਬੰਧੀ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਕਿਹਾ ਕਿ ਮਾਮਲਾ ਦਰਜ ਹੋਣ ਉਪਰੰਤ ਮੁਲਜ਼ਮ ਵਿਜੇ ਘਰ ਤੋਂ ਫ਼ਰਾਰ ਹੋ ਗਿਆ ਹੈ, ਜਿਸ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ। ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਰ ਝਟਕਾ, ਹੁਣ ਇਸ ਵੱਡੇ ਆਗੂ ਨੇ ਛੱਡੀ ਪਾਰਟੀ
NEXT STORY