ਹੁਸ਼ਿਆਰਪੁਰ(ਅਮਰਿੰਦਰ)— ਕਰੀਬ ਡੇਢ ਸਾਲ ਪਹਿਲਾਂ ਮੁਕੇਰੀਆਂ ਦੇ ਫੱਤੂਵਾਲ ਪਿੰਡ 'ਚ ਬਾਹਰੀ ਪ੍ਰਦੇਸ਼ ਤੋਂ ਆਏ ਮਜ਼ਦੂਰ ਦੀ ਨਾਬਾਲਗ ਲੜਕੀ ਨਾਲ ਜਬਰਨ ਬਲਾਤਕਾਰ ਕਰਨ ਦੇ ਦੋਸ਼ 'ਚ ਮੁਰਲੀ ਯਾਦਵ ਵਾਸੀ ਧਰਮਪੁਰ ਨੂੰ ਐਡੀਸ਼ਨਲ ਅਤੇ ਸੈਸ਼ਨ ਜੱਜ ਪ੍ਰਿਯਾ ਸੂਦ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 30 ਹਜ਼ਾਰ ਰੁਪਏ ਨਕਦੀ ਜ਼ੁਰਮਾਨਾ ਦੇਣ ਦੀ ਵੀ ਸਜ਼ਾਈ। ਨਕਦੀ ਜ਼ੁਰਮਾਨਾ ਰਕਮ ਅਦਾਇਗੀ ਨਾ ਕਰਨ 'ਤੇ ਦੋਸ਼ੀ ਨੂੰ ਇਕ ਹੋਰ ਮਹੀਨਾ ਕੈਦ ਦੀ ਸਜ਼ਾ ਕੱਟਣੀ ਹੋਵੇਗੀ। ਅਦਾਲਤ ਨੇ ਜ਼ੁਰਮਾਨਾ ਰਕਮ 'ਚੋਂ 20 ਹਜ਼ਾਰ ਰੁਪਏ ਪੀੜਤ ਪਰਿਵਾਰ ਨੂੰ ਦੇਣ ਦਾ ਆਦੇਸ਼ ਦਿੱਤਾ ਹੈ।
ਕੀ ਸੀ ਮਾਮਲਾ?
ਮੁਕੇਰੀਆਂ ਥਾਣੇ 'ਚ 15 ਜੁਲਾਈ 2016 ਨੂੰ ਪੀੜਤਾ ਦੀ ਮਾਂ ਦੇ ਬਿਆਨ 'ਤੇ ਪੁਲਸ ਨੇ ਦੋਸ਼ੀ ਮੁਰਲੀ ਯਾਦਵ ਹਾਲ ਵਾਸੀ ਧਰਮਪੁਰ ਖਿਲਾਫ ਬਲਾਤਕਾਰ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕੀਤਾ ਸੀ। ਸ਼ਿਕਾਇਤ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਮੁਕੇਰੀਆਂ 'ਚ ਆਪਣੇ ਪਤੀ ਦੇ ਨਾਲ ਹੀ ਮਿਹਨਤ-ਮਜ਼ਦੂਰੀ ਕਰਦੀ ਹੈ। ਉਸ ਨੇ 6 ਬੱਚੇ ਹਨ, ਜਿਨ੍ਹਾਂ 'ਚੋਂ 3 ਲੜਕੇ ਅਤੇ 2 ਲੜਕੀਆਂ ਹਨ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਇਕ ਬੇਟੀ ਜੋ 7ਵੀਂ ਕਲਾਸ 'ਚ ਸਰਕਾਰੀ ਸਕੂਲ 'ਚ ਪੜ੍ਹਦੀ ਹੈ, ਉਸ ਨੂੰ ਵਰਗਲਾ ਕੇ ਦੋਸ਼ੀ ਮੁਰਲੀ ਯਾਦਵ ਆਪਣੀ ਹਵੇਲੀ 'ਚ ਲੈ ਗਿਆ। ਲੜਕੀ ਜਦੋਂ ਸ਼ਾਮ ਨੂੰ ਕਰੀਬ 6 ਵਜੇ ਘਰ ਆਈ ਤਾਂ ਉਸ ਨੇ ਦੱਸਿਆ ਕਿ ਮੁਰਲੀ ਯਾਦਵ ਉਸ ਨੂੰ ਆਪਣੇ ਹਵੇਲੀ 'ਚ ਲੈ ਗਿਆ ਸੀ, ਜਿੱਥੇ ਉਹ ਉਸ ਨੂੰ ਖਾਣ ਲਈ ਚੀਜ਼ਾਂ ਦਿੰਦਾ ਸੀ। ਇਸੇ ਦੌਰਾਨ ਉਸ ਨੇ ਉਸ ਦੇ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਹੈ।
ਸੜਕਾਂ 'ਤੇ ਉੱਖੜਦਾ ਪੱਥਰ ਦੇ ਰਿਹੈ ਹਾਦਸਿਆਂ ਨੂੰ ਸੱਦਾ
NEXT STORY