ਚੰਡੀਗੜ੍ਹ (ਸੰਦੀਪ) - ਆਜ਼ਾਦੀ ਦਿਵਸ ਮੌਕੇ ਚਿਲਡਰਨ ਟ੍ਰੈਫਿਕ ਪਾਰਕ 'ਚ ਵਿਦਿਆਰਥਣ ਨਾਲ ਹੋਈ ਜਬਰ-ਜ਼ਨਾਹ ਦੀ ਘਟਨਾ ਦੇ ਮੁਲਜ਼ਮ ਨੂੰ ਚੰਡੀਗੜ੍ਹ ਪੁਲਸ ਅਜੇ ਤਕ ਲੱਭ ਨਹੀਂ ਸਕੀ ਕਿ ਚੰਡੀਗੜ੍ਹ 'ਚ ਮਤਰੇਏ ਪਿਓ ਨੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦੇ ਹੋਏ ਬੇਟੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਲੜਕੀ ਦੀ ਉਮਰ ਲਗਭਗ 14 ਸਾਲ ਦੱਸੀ ਜਾ ਰਹੀ ਹੈ।ਚਾਈਲਡ ਹੈਲਪਲਾਈਨ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਮਤਰੇਏ ਪਿਓ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਇਸ ਤੋਂ ਬਾਅਦ ਚਾਈਲਡ ਹੈਲਪਲਾਈਨ ਨੇ ਇਸਦੀ ਸ਼ਿਕਾਇਤ ਸੈਕਟਰ-36 ਥਾਣਾ ਪੁਲਸ ਨੂੰ ਦਿੱਤੀ ਤੇ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਉਥੇ ਹੀ ਇਕ 62 ਸਾਲਾ ਬਜ਼ੁਰਗ ਗੋਪਾਲ ਨੇ ਲਗਭਗ 11 ਸਾਲਾ ਨਾਬਾਲਿਗਾ ਗੁਆਂਢੀ ਦੀ ਬੇਟੀ ਨਾਲ ਛੇੜਛਾੜ ਕੀਤੀ। ਪੁਲਸ ਅਨੁਸਾਰ ਪੀੜਤਾ ਦੀ ਮਾਂ ਨਹੀਂ ਹੈ, ਉਹ ਆਪਣੇ ਪਿਤਾ ਨਾਲ ਰਹਿੰਦੀ ਹੈ। ਸ਼ੁੱਕਰਵਾਰ ਨੂੰ ਇਕ ਰਿਸ਼ਤੇਦਾਰ ਪੀੜਤਾ ਦੇ ਘਰ ਆਈ ਤਾਂ ਲੜਕੀ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਉਸਨੂੰ ਦੱਸਿਆ।
ਪੁਲਸ ਅਨੁਸਾਰ ਪੀੜਤਾ ਨੇ ਰਿਸ਼ਤੇਦਾਰ ਨੂੰ ਦੱਸਿਆ ਕਿ ਜਦੋਂ ਉਹ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਗੁਆਂਢ 'ਚ ਰਹਿਣ ਵਾਲਾ ਗੋਪਾਲ ਉਸਨੂੰ ਘਰ ਦੇ ਅੰਦਰ ਲੈ ਗਿਆ ਤੇ ਉਸ ਨਾਲ ਛੇੜਛਾੜ ਕੀਤੀ। ਬੱਚੀ ਦੀਆਂ ਇਹ ਗੱਲਾਂ ਸੁਣ ਕੇ ਉਸਦਾ ਪਰਿਵਾਰ ਸੈਕਟਰ-26 ਥਾਣੇ ਪਹੁੰਚਿਆ ਤੇ ਮੁਲਜ਼ਮ ਖਿਲਾਫ ਸ਼ਿਕਾਇਤ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਪੀੜਤ ਬੱਚੀ ਦੀ ਮੈਡੀਕਲ ਜਾਂਚ ਕਰਵਾ ਦਿੱਤੀ ਹੈ ਤੇ ਦੇਰ ਰਾਤ ਤਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਛੇੜਛਾੜ ਤੇ ਜਬਰ-ਜ਼ਨਾਹ ਦੀਆਂ ਘਟਾਨਾਵਾਂ ਨਹੀਂ ਰੁਕ ਰਹੀਆਂ
ਇਸਨੂੰ ਚੰਡੀਗੜ੍ਹ ਪੁਲਸ ਦੀ ਨਾਕਾਮੀ ਕਹੀਏ ਜਾਂ ਚੌਕਸੀ 'ਚ ਢਿੱਲ, ਸ਼ਹਿਰ 'ਚ ਲੜਕੀਆਂ ਨਾਲ ਛੇੜਛਾੜ ਤੇ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਹਨ। ਹਰਿਆਣਾ ਦੇ ਇਕ ਆਈ. ਏ. ਐੱਸ. ਅਧਿਕਾਰੀ ਦੀ ਬੇਟੀ ਨਾਲ ਛੇੜਛਾੜ ਤੇ ਆਜ਼ਾਦੀ ਦਿਵਸ 'ਤੇ ਸ਼ਹਿਰ ਦੇ ਮੁੱਖ ਸਮਾਗਮ ਤੋਂ ਕੁਝ ਹੀ ਦੂਰੀ 'ਤੇ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਦੀ ਘਟਨਾ ਨੂੰ ਲੈ ਕੇ ਸ਼ਹਿਰ ਦੀ ਕਾਨੂੰਨ ਵਿਵਸਥਾ 'ਤੇ ਸਵਾਲੀਆਂ ਨਿਸ਼ਾਨ ਲੱਗਣ ਤੋਂ ਬਾਅਦ ਤਿੰਨ ਦਿਨਾਂ ਦੇ ਅੰਦਰ ਹੀ 1 ਹੋਰ ਨਾਬਾਲਿਗ ਲੜਕੀ ਜਬਰ-ਜ਼ਨਾਹ ਦਾ ਸ਼ਿਕਾਰ ਹੋ ਗਈ।
ਵਾਟਰ ਵਰਕਸ ਦੇ ਪਾਣੀ 'ਚ ਸੀਵਰੇਜ ਦਾ ਪਾਣੀ ਮਿਲਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ
NEXT STORY