ਬਠਿੰਡਾ (ਵਰਮਾ) : ਪੁਲਸ ਥਾਣਾ ਸਿਟੀ ਰਾਮਪੁਰਾ ਨੇ ਵਿਆਹ ਕਰਵਾ ਕੇ ਮੁੱਕਰਨ ਵਾਲੀ ਕੈਨੇਡੀਅਨ ਲੜਕੀ ਅਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਾਮਪੁਰਾ ਦੇ ਰਹਿਣ ਵਾਲੇ ਹਿਮਾਂਸ਼ੂ ਨੇ ਸਿਟੀ ਰਾਮਪੁਰਾ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ ਰਾਮਪੁਰਾ ਹਾਲ ਆਬਾਦ ਕੈਨੇਡਾ ਦੀ ਰਹਿਣ ਵਾਲੀ ਸ਼ਬਨਮ ਪੁੱਤਰੀ ਅਸ਼ਵਨੀ ਗਰੋਵਰ ਨਾਲ ਹੋਇਆ ਸੀ, ਜਿਸ ’ਤੇ ਉਸ ਦਾ 35 ਲੱਖ ਰੁਪਏ ਖਰਚ ਆਇਆ ਸੀ।
ਇਹ ਵੀ ਪੜ੍ਹੋ : ਵਿਆਹ ਕਰਵਾ ਵਿਦੇਸ਼ ਪਹੁੰਚੀ ਲਾੜੀ ਨੇ ਫੇਰਿਆ ਮੂੰਹ, ਨੌਜਵਾਨ ਨੇ ਜੋ ਕੀਤਾ, ਕਿਸੇ ਨੇ ਸੋਚਿਆ ਨਹੀਂ ਸੀ
ਮੁਲਜ਼ਮ ਲੜਕੀ ਨੇ ਕੈਨੇਡਾ ਦੀ ਪੀ. ਆਰ. ਤੇ ਵਿਆਹ ਤੋਂ ਬਾਅਦ ਉਸ ਨੂੰ ਕੈਨੇਡਾ ਬੁਲਾਉਣ ਦਾ ਵਾਅਦਾ ਕੀਤਾ ਸੀ ਪਰ ਕੈਨੇਡਾ ਪਹੁੰਚ ਕੇ ਲੜਕੀ ਨੇ ਉਸ ਨੂੰ ਤਲਾਕ ਦੇ ਦਸਤਾਵੇਜ਼ ਭੇਜ ਦਿੱਤੇ। ਅਜਿਹਾ ਕਰਕੇ ਮੁਲਜ਼ਮਾਂ ਨੇ ਮਿਲ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਪਿਓ-ਧੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਕਰਵਾ ਵਿਦੇਸ਼ ਪਹੁੰਚੀ ਲਾੜੀ ਨੇ ਫੇਰਿਆ ਮੂੰਹ, ਨੌਜਵਾਨ ਨੇ ਜੋ ਕੀਤਾ, ਕਿਸੇ ਨੇ ਸੋਚਿਆ ਨਹੀਂ ਸੀ
NEXT STORY