ਜਲੰਧਰ (ਸੋਨੂੰ, ਰਮਨ)— ਇਥੋਂ ਦੇ ਪੱਕਾ ਬਾਗ 'ਚ ਇਕ 10 ਸਾਲਾ ਕੁੜੀ ਵੱਲੋਂ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੀ ਪਛਾਣ ਪ੍ਰਤਿਸ਼ਠਾ ਪੁੱਤਰੀ ਰਾਕੇਸ਼ ਕੁਮਾਰ ਉਰਫ ਬਿੱਟੂ ਦੇ ਰੂਪ 'ਚ ਹੋਈ ਹੈ, ਜੋ ਕਿ ਕੰਪਨੀ ਬਾਗ ਨੇੜੇ ਸਥਿਤ ਪੱਗਾ ਬਾਗ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਮੁਤਾਬਕ ਰਾਤ 11 ਵਜੇ ਦੇ ਕਰੀਬ ਕੁੜੀ ਦੀ ਲਾਸ਼ ਬਾਥਰੂਮ 'ਚੋਂ ਬਰਾਮਦ ਕੀਤੀ ਗਈ। ਉਸ ਦੇ ਗਲੇ 'ਚ ਚੁੰਨੀ ਵੀ ਪਾਈ ਹੋਈ ਸੀ, ਇਸ ਦੇ ਨਾਲ ਹੀ ਗਲੇ 'ਤੇ ਕੁਝ ਨਿਸ਼ਾਨ ਵੀ ਪਾਏ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਕੁੜੀ ਦੀ ਮਾਂ ਵਸੂਧਾ ਘਰ 'ਚ ਹੀ ਪਲੇਅ ਸਕੂਲ ਚਲਾਉਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਪਰਿਵਾਰ ਵਾਲੇ ਜਦੋਂ ਉਸ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ। ਮਾਂ ਦੇ ਬਿਆਨਾਂ ਮੁਤਾਬਕ ਉਨ੍ਹਾਂ ਨੂੰ ਆਪਣੀ ਕੁੜੀ ਬਾਥਰੂਮ ਵਿੱਚ ਡਿੱਗੀ ਹੋਈ ਮਿਲੀ। ਪਰਿਵਾਰ ਵੱਲੋਂ ਮੌਕੇ 'ਤੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪ੍ਰਤਿਸ਼ਠਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਨੰਬਰ 4 ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਸੀ. ਪੀ. ਗੁਰਮੀਤ ਸਿੰਘ, ਡੀ. ਸੀ. ਪੀ. ਬਲਕਾਰ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤੀ ਹੈ। ਕੁੜੀ ਚੌਥੀ ਜਮਾਤ ਦੀ ਵਿਦਿਆਰਥਣ ਸੀ ਅਤੇ ਉਸ ਦੇ ਪਿਤਾ ਟਿਫਿਨ ਸਰਵਿਸ ਦਾ ਕੰਮ ਕਰਦੇ ਹਨ।
ਕੋਟਕਪੂਰਾ 'ਚ ਵੱਡੀ ਵਾਰਦਾਤ, ਸਹੁਰੇ ਨੇ ਸ਼ਰੇਆਮ ਨੂੰਹ ਨੂੰ ਗੋਲੀਆਂ ਨਾਲ ਭੁੰਨ੍ਹਿਆ
NEXT STORY