ਫਿਲੌਰ (ਭਾਖੜੀ)— ਫਿਲੌਰ ਵਿਖੇ ਪ੍ਰੇਮੀ-ਪ੍ਰੇਮਿਕਾ ਦੀ ਦਰਦਨਾਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਫਿਲੌਰ ਦੇ ਨੇੜੇ ਪਿੰਡ ਮੌਸਮ ਦੇ ਕੋਲ ਤੇਜ਼ ਰਫ਼ਤਾਰ ਆਲਟੋ ਕਾਰ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ’ਚ ਸਵਾਰ ਲਖਵਿੰਦਰ (26) ਪੁੱਤਰ ਰਮੇਸ਼ ਚੰਦਰ ਵਾਸੀ ਪਿੰਡ ਗੰਨਾ ਅਤੇ ਉਸ ਦੀ ਪ੍ਰੇਮਿਕਾ ਸਰੋਜ ਕੁਮਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ’ਚ ਪੜ੍ਹਦੇ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੇਵੇਗੀ ਇਹ ਖ਼ਾਸ ਸਹੂਲਤ

ਹਾਦਸੇ ਤੋਂ ਬਾਅਦ ਜਦੋਂ ਉਕਤ ਪ੍ਰੇਮੀ-ਪ੍ਰੇਮਿਕਾ ਨੂੰ ਮੌਕੇ ’ਤੇ ਲੋਕਾਂ ਨੇ ਕਾਰ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਦੇ ਅੰਦਰ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਏ। ਦਰਅਸਲ ਕਾਰ ’ਚੋਂ ਮੌਕੇ ’ਤੇ 5 ਵੱਡੇ ਪਾਲੀਥਿਨ ਦੇ ਪੈਕੇਟ ਬਰਾਮਦ ਕੀਤੇ ਗਏ। ਉਕਤ ਪੈਕੇਟਾਂ ’ਚ ਕਰੀਬ 100 ਲੀਟਰ ਸ਼ਰਾਬ ਭਰੀ ਹੋਈ ਸੀ।
ਇਹ ਵੀ ਪੜ੍ਹੋ: ਜਲੰਧਰ: ਪਿੰਡ ਚਹੇੜੂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਮੰਜ਼ਰ ਵੇਖ ਦਹਿਲਿਆ ਹਰ ਕਿਸੇ ਦਾ ਦਿਲ

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਪ੍ਰੇਮੀ ਜੋੜੇ ਨੇ ਕੁਝ ਸਮਾਂ ਪਹਿਲਾਂ ਹੀ ਅਦਾਲਤ ’ਚ ਵਿਆਹ ਕਰਵਾ ਲਿਆ ਸੀ, ਜਿਸ ’ਤੇ ਪ੍ਰੇਮੀ ਅਤੇ ਪ੍ਰੇਮਿਕਾ ਦੇ ਦੋਹਾਂ ਪਰਿਵਾਰ ਵਾਲਿਆਂ ਨੇ ਇਤਰਾਜ਼ ਜਤਾਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਇਹ ਦੋਵੇਂ ਸ਼ਰਾਬ ਤਸਕਰੀ ਦਾ ਕਾਰੋਬਾਰ ਚਲਾ ਰਹੇ ਸਨ।
ਇਹ ਵੀ ਪੜ੍ਹੋ: ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ

ਬੀਤੀ ਰਾਤ ਉਹ ਦੋਵੇਂ ਕਾਰ ’ਚ ਸ਼ਰਾਬ ਰੱਖ ਕੇ ਲਿਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਕਾਰ ਦਾ ਕੋਈ ਪਿੱਛਾ ਕਰ ਰਿਹਾ ਹੈ। ਉਨ੍ਹਾਂ ਨੇ ਆਪਣੀ ਕਾਰ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਅਤੇ ਉਹ ਦਰੱਖ਼ਤ ਨਾਲ ਜਾ ਟਕਰਾਈ। ਇਸ ਦੌਰਾਨ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁਲਸ ਨੇ ਪਹੁੰਚ ਦੋਹਾਂ ਦੀਆਂ ਲਾਸ਼ਾਂ ਬਰਾਮਦ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ

ਇਹ ਵੀ ਪੜ੍ਹੋ: ਜਲੰਧਰ: ਜਦੋਂ ਨਸ਼ੇ 'ਚ ASI ਨੇ ਸ਼ਰੇਆਮ ਕੀਤਾ ਹੰਗਾਮਾ, PCR ਦੇ ਮੁਲਾਜ਼ਮ ਨਾਲ ਵੀ ਭਿੜਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਰਬੱਤ ਦਾ ਭਲਾ ਟਰੱਸਟ ਦੀ ਬਦੌਲਤ ਗੁਰਦਾ ਪੀੜਤ ਮਰੀਜ਼ਾਂ ਨੂੰ ਆਰਥਿਕ ਲੁੱਟ ਤੇ ਬੇਲੋੜੀ ਪ੍ਰੇਸ਼ਾਨੀ ਤੋਂ ਮਿਲੀ ਨਿਜ਼ਾਤ
NEXT STORY