ਟਾਂਡਾ(ਮੋਮੀ, ਪੰਡਿਤ)— ਪਿੰਡ ਝਾਵਾਂ ਵਿਖੇ ਕਰਵਾਇਆ ਗਿਆ ਪਹਿਲਾ ਪੰਜਾਬ-ਹਰਿਆਣਾ ਗਰਲਜ਼ ਕਬੱਡੀ ਕੱਪ ਕੋਟਲੀ ਖਾਨ ਸਿੰਘ ਕਬੱਡੀ ਕਲੱਬ ਜਲੰਧਰ ਦੇ ਨਾਂ ਰਿਹਾ। ਪ੍ਰਵਾਸੀ ਭਾਰਤੀ ਕਸ਼ਮੀਰ ਸਿੰਘ ਕੈਨੇਡਾ ਦੇ ਉਧਮ ਉਪਰਾਲੇ ਨਾਲ ਕਰਵਾਏ ਗਏ ਇਸ ਕਬੱਡੀ ਕੱਪ ਦੌਰਾਨ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਨੇ ਹਿੱਸਾ ਲੈ ਕੇ ਮਾਂ ਖੇਡ ਕਬੱਡੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਕਬੱਡੀ ਕੱਪ ਦੇ ਫਾਈਨਲ ਮੈਚ ਦੌਰਾਨ ਕੋਟਲੀ ਖਾਨ ਸਿੰਘ ਕਬੱਡੀ ਕਲੱਬ ਜਲੰਧਰ ਨੇ ਵਾਲੀਆ ਕਬੱਡੀ ਅਕੈਡਮੀ ਅੰਮ੍ਰਿਤਸਰ ਦੀ ਟੀਮ ਨੂੰ 20 ਦੇ ਮੁਕਾਬਲੇ 35 ਅੰਕਾਂ ਨਾਲ ਹਰਾ ਕੇ 51 ਹਜ਼ਾਰ ਰੁਪਏ ਦੇ ਪਹਿਲਾ ਸਥਾਨ ਤੇ ਜੈਤੂ ਟ੍ਰਾਫੀ 'ਤੇ ਕਬਜ਼ਾ ਕੀਤਾ ਜਦਕਿ ਦੂਜੇ ਸਥਾਨ 'ਤੇ ਹਰੀ ਟੀਮ ਨੂੰ ਪ੍ਰਬੰਧਕਾਂ ਵੱਲੋਂ ਯਾਦਗਾਰੀ ਟ੍ਰਾਫੀ ਅਤੇ 41 ਹਜ਼ਾਰ ਰੁਪਏ ਨਕਦੀ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਟੂਰਨਾਮੈਂਟ ਦੌਰਾਨ ਵਿਸ਼ੇਸ਼ ਤੌਰ 'ਤੇ ਇਨਾਮ ਦੀ ਵੰਡ ਕਰਨ ਪਹੁੰਚੇ ਹਲਕਾ ਸ਼੍ਰੋਮਣੀ ਅਕਾਲੀ ਦਲ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ ਸਾਬਕਾ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਕਮਿਸ਼ਨਰ ਲਖਵਿੰਦਰ ਸਿੰਘ ਲੱਖੀ, ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਦਸੂਹਾ ਅਤੇ ਜਥੇਦਾਰ ਤਾਰਾ ਸਿੰਘ ਮੱਲਾਂ ਮੈਂਬਰ ਐੱਸ. ਜੀ. ਪੀ. ਸੀ. ਨੇ ਜੇਤੂ ਟੀਮ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਖੇਡ ਮੇਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਡਾਂ ਨਾਲ ਜੁੜਨ 'ਤੇ ਜਿੱਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ, ਉਥੇ ਹੀ ਆਪਣੇ ਚੰਗੇ ਭਵਿੱਖ ਲਈ ਆਸਵੰਦ ਹੁੰਦੇ ਹਨ। ਇਸ ਕਬੱਡੀ ਕੱਪ ਦੌਰਾਨ ਬੈਸਟ ਰੇਡਰ ਰਹੀ ਜਿੰਦਰ ਅਤੇ ਬੈਸਟ ਜਾਫੀ ਰਹੀ ਸੋਨੀਆ ਨੂੰ ਉੱਘੇ ਕਬੱਡੀ ਪ੍ਰਮੋਟਰ ਜੋਗਾ ਸਿੰਘ ਸਰੋਆ ਵੱਲੋਂ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਤ ਕੀਤਾ ਗਿਆ। ਸਮੁਚੇ ਕਬੱਡੀ ਕੱਪ ਦੌਰਾਨ ਕੌਮਾਂਤਰੀ ਕਬੱਡੀ ਕੁਮਟੈਂਟਰ ਸੁਖਬੀਰ ਸਿੰਘ ਚੌਹਾਨ, ਫਾਰੂਕ ਅਲੀ ਦਸੂਹਾ ਤੇ ਗੋਪੀ ਰੰਗੀਲਾ ਨੇ ਕੁਮਟੈਰੀ ਦੀ ਭੂਮਿਕਾ ਬਾਖੁਬੀ ਨਿਭਾਈ। ਇਸ ਮੌਕੇ ਬਿਕਰਮ ਘੋਲਾ ਅਰਗੋਵਾਲ, ਪੰਚ ਸੁਖਵਿੰਦਰ ਸਿੰਘ ਬਿੱਟਾ, ਅਮਰਜੀਤ ਸਿੰਘ ਝਾਵਰ, ਸੁਖਵਿੰਦਰ ਸਿੰਘ ਮਨੂਕਾਂ, ਗੁਰਵਿੰਦਰ ਸਿੰਘ, ਸੁਖਦੀਪ ਧੁੱਗਾ ਆਦਿ ਹਾਜ਼ਰ ਸਨ।
ਡੋਡਿਆਂ ਦੇ 25 ਕਿਲੋ ਹਰੇ ਬੁਟਿਆਂ ਸਮੇਤ ਗ੍ਰਿਫਤਾਰ
NEXT STORY