ਅੰਮ੍ਰਿਤਸਰ (ਦਲਜੀਤ)-ਗੁਰੂ ਨਾਨਕ ਦੇਵ ਹਸਪਤਾਲ ਵਿਚ ਮਰੀਜ਼ਾਂ ਨੂੰ ਰਿਐਕਸ਼ਨ ਕਰਨ ਵਾਲੇ ਗਲੂਕੋਜ਼ ਦੇ ਇਕ ਬੈਚ ਦਾ ਸੈਂਪਲ ਫੇਲ੍ਹ ਆਇਆ ਹੈ। ਹਿਮਾਚਲ ਦੀ ਕੰਪਨੀ ਵੱਲੋਂ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਹਸਪਤਾਲ ਵਿਚ 2190 ਉਕਤ ਬੈਚ ਦੀਆਂ ਗਲੂਕੋਜ਼ ਦੀਆਂ ਬੋਤਲਾਂ ਸਪਲਾਈ ਕੀਤੀਆਂ ਸਨ। ਫਿਲਹਾਲ ਡਰੱਗ ਵਿਭਾਗ ਵੱਲੋਂ 2089 ਗਲੂਕੋਜ਼ ਦੀਆਂ ਬੋਤਲਾਂ ਨੂੰ ਹਸਪਤਾਲ ਦੇ ਇਕ ਕਮਰੇ ਵਿਚ ਸੀਲ ਕਰ ਕੇ ਰੱਖ ਦਿੱਤਾ ਹੈ ਅਤੇ ਸਬੰਧਤ ਕੰਪਨੀ ਖਿਲਾਫ ਅਗਲੇਰੀ ਕਾਰਵਾਈ ਕਰਨ ਲਈ ਕਾਰਵਾਈ ਆਰੰਭ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, ਇਨੋਵਾ ਤੇ ਟਰੱਕ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ
ਜਾਣਕਾਰੀ ਅਨੁਸਾਰ ਹਿਮਾਚਲ ਦੀ ਇਕ ਪ੍ਰਾਈਵੇਟ ਕੰਪਨੀ ਵੱਲੋਂ ਪਿਛਲੇ ਸਮੇਂ ਦੌਰਾਨ ਗਲੂਕੋਜ਼ ਦੀ ਸਰਕਾਰੀ ਪੱਧਰ ’ਤੇ ਸਪਲਾਈ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਉਕਤ ਗਲੂਕੋਜ਼ ਦੀ ਸਪਲਾਈ ਤੋਂ ਪਹਿਲਾਂ ਇਹ ਇਕ ਵਾਰੀ ਸਰਕਾਰੀ ਪੱਧਰ ’ਤੇ ਟੈਸਟਿੰਗ ਕਰਵਾਈ ਗਈ ਸੀ ਪਰ ਉਸ ਸਮੇਂ ਮਾਪਦੰਡ ਸਹੀ ਪਾਏ ਗਏ ਪਰ ਗੁਰੂ ਨਾਨਕ ਦੇਵ ਹਸਪਤਾਲ ਵਿਚ ਮਰੀਜ਼ਾਂ ਨੂੰ ਉਕਤ ਗੁਲੂਕੋਜ਼ ਦਾ ਰਿਐਕਸ਼ਨ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਇਸ ਦੇ ਇਸਤੇਮਾਲ ’ਤੇ ਰੋਕ ਲਗਾ ਦਿੱਤੀ ਗਈ ਸੀ ।
ਭਾਰਤ ਸਰਕਾਰ ਦੇ ਡਰੱਗ ਇੰਸਪੈਕਟਰ ਵੱਲੋਂ ਇਸ ਦੇ ਸੈਂਪਲ ਭਰੇ ਗਏ ਸਨ। ਗਲੂਕੋਜ਼ ਦੇ ਬੈਚ ਨੰਬਰ ਐੱਲ. ਵੀ. 4979 ਵਿਚ ਬੈਬਟੀਰੀਅਲ ਇੰਡੋ ਟੋਕਸਿਨ ਪਾਇਆ ਗਿਆ ਹੈ। ਇਹ ਗਲੂਕੋਜ਼ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ। ਇਸ ਬੈਚ ਦੇ ਗਲੂਕੋਜ਼ ਵਿਚ ਜਵਾਣੂਆਂ ਦੀ ਮਾਤਰਾ ਪਾਈ ਗਈ ਹੈ। ਗੁਰੂ ਨਾਨਕ ਦੇਵ ਹਸਪਤਾਲ ਵਿਚ 2190 ਸੈਂਪਲਾਂ ਵਿੱਚੋਂ 85 ਦੀ ਕਰੀਬ ਵਰਤੋਂ ਕੀਤੀ ਗਈ ਜਿਨ੍ਹਾਂ ਵਿੱਚੋਂ 16 ਟੈਸਟਿੰਗ ਲਈ ਮੁੜ ਕੇਂਦਰੀ ਡਰੱਗ ਇੰਸਪੈਕਟਰ ਵੱਲੋਂ ਬੋਤਲਾਂ ਲਈਆਂ ਗਈਆਂ।
ਇਹ ਵੀ ਪੜ੍ਹੋ-150 ਕਿੱਲੇ 'ਚ ਮੱਚ ਗਏ ਅੱਗ ਦੇ ਭਾਂਬੜ, ਟਰੈਕਟਰ-ਟਰਾਲੇ ਸਣੇ ਮੋਟਰਸਾਈਕਲ ਵੀ ਆਏ ਲਪੇਟ 'ਚ
ਹੁਣ 2089 ਬੋਤਲਾਂ ਸੀਲ ਕਰ ਕੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੱਖ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਜਦੋਂ ਉਕਤ ਬੈਚ ਦਾ ਗਲੂਕੋਜ਼ ਲਗਾਇਆ ਗਿਆ ਤਾਂ ਕੁਝ ਸਮੇਂ ਬਾਅਦ ਮਰੀਜ਼ਾਂ ਨੂੰ ਖੁਜਲੀ ਅਤੇ ਉਨ੍ਹਾਂ ਦੇ ਸਰੀਰ ’ਤੇ ਧੱਫੜ ਪੈਣ ਲੱਗ ਪਏ ਅਤੇ ਹਸਪਤਾਲ ਦੇ ਅੰਦਰ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਤੁਰੰਤ ਮੈਡੀਕਲ ਸੁਪਰਡੈਂਟ ਵੱਲੋਂ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਅਧਿਕਾਰੀਆਂ ਵੱਲੋਂ ਸਟਾਕ ਨੂੰ ਸੀਲ ਕਰਵਾ ਦਿੱਤਾ ਗਿਆ। ਕੇਂਦਰ ਸਰਕਾਰ ਦੇ ਡਰੱਗ ਇੰਸਪੈਕਟਰ ਵੱਲੋਂ ਇਸ ਸੀਲ ਕੀਤੇ ਗਏ ਗਲੂਕੋਜ਼ ਦੇ ਸੈਂਪਲ ਲਏ ਗਏ ਇਕ ਬੈਚ ਦੇ ਸੈਂਪਲ ਫੇਲ੍ਹ ਪਾਏ ਗਏ।
ਇਹ ਵੀ ਪੜ੍ਹੋ-ਪੰਜਾਬ 'ਚ ਸ਼ਰੇਆਮ ਗੁੰਡਾਗਰਦੀ, ਦੁਕਾਨ 'ਤੇ ਆਏ ਹਮਲਾਵਰਾਂ ਨੇ ਕੀਤੀ ਖੂਨੀ ਜੰਗ, ਘਟਨਾ CCTV 'ਚ ਕੈਦ
ਡਰੱਗ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਇਹ ਇਕ ਸੈਂਪਲ ਫੇਲ ਆਇਆ ਹੈ। ਕੇਂਦਰ ਸਰਕਾਰ ਦੇ ਡਰੱਗ ਇੰਸਪੈਕਟਰ ਵੱਲੋਂ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕੰਪਨੀ ਖਿਲਾਫ ਸਰਕਾਰ ਵਲੋਂ ਆਏ ਹੁਕਮਾਂ ਤਹਿਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਰੂਹ ਕੰਬਾਊ ਹਾਦਸਾ, ਇਨੋਵਾ ਤੇ ਟਰੱਕ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ
NEXT STORY