ਲੁਧਿਆਣਾ (ਜ. ਬ.) : ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਜੀ. ਐੱਨ. ਡੀ. ਯੂ.) ਦੇ ਸਾਬਕਾ ਰਜਿਸਟਰਾਰ ਪ੍ਰੋ. ਡਾ. ਇੰਦਰਜੀਤ ਸਿੰਘ ਇਸ ਨਾਸ਼ਵਾਨ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਹ ਕੁੱਝ ਦਿਨ ਪਹਿਲਾਂ ਹੋਏ ਹਾਦਸੇ ’ਚ ਜ਼ਖਮੀ ਹੋਣ ’ਤੇ ਕੋਮਾ ’ਚ ਚਲੇ ਗਏ ਸਨ ਅਤੇ ਡੀ. ਐੱਮ. ਸੀ. ਲੁਧਿਆਣਾ ’ਚ ਦਾਖ਼ਲ ਸਨ।
ਇਹ ਵੀ ਪੜ੍ਹੋ : ਮਖੂ 'ਚ ਚਿੱਟੇ ਦੀ ਭੇਟ ਚੜ੍ਹਿਆ ਨੌਜਵਾਨ, ਪਰਿਵਾਰ ਨੇ ਰੋਂਦਿਆਂ ਬਿਆਨ ਕੀਤਾ ਦਰਦ
ਡਾ. ਸਾਹਿਬ ਪੰਜਾਬੀ ਦੇ ਵਿਦਵਾਨ ਅਤੇ ਸੱਭਿਆਚਾਰ ਨੂੰ ਸਮਰਪਿਤ ਸ਼ਖਸੀਅਤ ਸਨ। ਉਹ ਅੰਤਰਰਾਸ਼ਟਰੀ ਭੰਗੜੇ ਦੇ ਕੋਚ ਅਤੇ ਸੁਖਚੈਨਾ ਖਾਲਸਾ ਕਾਲਜ ਫਗਵਾੜਾ ਦੇ ਪ੍ਰਿੰਸੀਪਲ ਵੀ ਰਹੇ। ਪੰਜਾਬ ਦੇ ਲੋਕ ਨਾਚ ਭੰਗੜਾ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਉਣ ’ਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਪਤੀ ਫ਼ਰਾਰ, ਲਹੂ-ਲੁਹਾਨ ਹਾਲਤ 'ਚ ਮਿਲੀ ਲਾਸ਼
ਉਨ੍ਹਾਂ ਨੇ ਲੈਕਚਰਾਰ ਤੋਂ ਲੈ ਕੇ ਰਜਿਸਟਰਾਰ ਜੀ. ਐੱਨ. ਡੀ. ਯੂ. ਤੱਕ ਦਾ ਸਫਰ ਸ਼ਾਨੋ-ਸ਼ੌਕਤ ਨਾਲ ਤੈਅ ਕੀਤਾ ਅਤੇ ਹਰ ਖੇਤਰ ’ਚ ਨਾਮਣਾ ਖੱਟਿਆ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਸਣੇ ਸੱਭਿਆਚਾਰ ਨਾਲ ਜੁੜੀਆਂ ਹੋਰ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੰਜਾਬ ’ਚ 6 ਅਪ੍ਰੈਲ ਤੱਕ ਹੋਵੇਗਾ ਕੋਰੋਨਾ ਦਾ ਸਿਖਰ
NEXT STORY