ਸ਼ੇਰਪੁਰ (ਅਨੀਸ਼)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਦਾ ਅੱਜ ਸਵੇਰੇ 2 ਵਜੇ ਦਿਹਾਂਤ ਹੋ ਗਿਆ। ਕਾਂਝਲਾ ਦੇ ਦੇਹਾਂਤ ਦੀ ਖਬਰ ਸੁਣਦਿਆਂ ਇਲਾਕੇ ਵਿਚ ਸੋਗ ਦੀ ਲਹਿਰ ਦੋੜ ਗਈ। ਸ. ਗੋਬਿੰਦ ਸਿੰਘ ਕਾਂਝਲਾ 1985 'ਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ 'ਚ ਮੰਤਰੀ ਰਹੇ। ਇਸ ਤੋਂ ਬਾਅਦ 1997 'ਚ ਬਾਦਲ ਸਰਕਾਰ 'ਚ ਕੈਬਨਿਟ ਮੰਤਰੀ ਬਣੇ ਅਤੇ 2002 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਨਾ ਮਿਲਣ 'ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ। ਇਲਾਕੇ 'ਚ ਨਿੱਧੜਕ ਜਰਨੈਲ ਵਜੋਂ ਜਾਣੇ ਜਾਦੇ ਗੋਬਿੰਦ ਸਿੰਘ ਕਾਂਝਲਾ ਦੇ ਸਿਆਸੀ ਜੀਵਨ 'ਚ ਕਈ ਵਾਰ ਉਤਰਾਅ ਚੜ੍ਹਾਅ ਆਏ ਅਤੇ ਉਨ੍ਹਾਂ ਨੇ ਲੰਬਾ ਸਮਾਂ ਵਿਧਾਨ ਸਭਾ ਹਲਕਾ ਸ਼ੇਰਪੁਰ ਦੀ ਨੁਮਾਇੰਦਗੀ ਕੀਤੀ।
1997 'ਚ ਸਮਾਜਿਕ ਸਰੁੱਖਿਆ ਅਤੇ ਇਸਤਰੀ ਬਾਲ ਵਿਕਾਸ ਮੰਤਰੀ ਹੁੰਦਿਆਂ ਉਨਾਂ ਵੱਲੋਂ ਬੁਢਾਪਾ, ਵਿਧਵਾ ਅਤੇ ਨਿਆਸਿਰਆਂ ਦੀਆਂ ਅਨੇਕਾ ਪੈਨਸ਼ਨਾਂ ਲਗਾਈਆਂ, ਜਿਸ ਕਰਕੇ ਉਨ੍ਹਾਂ ਨੂੰ ਪੈਨਸ਼ਨਾਂ ਵਾਲੇ ਮੰਤਰੀ ਵਜੋਂ ਵੀ ਜਾਣਿਆ ਜਾਦਾ ਸੀ। ਕਸਬਾ ਸ਼ੇਰਪੁਰ ਦੇ ਸਭ ਤੋਂ ਜਿਆਦਾ ਵਿਕਾਸ ਕਾਰਜ ਵੀ ਗੋਬਿੰਦ ਸਿੰਘ ਕਾਂਝਲਾ ਦੇ ਕੈਬਨਿਟ ਮੰਤਰੀ ਹੁੰਦਿਆਂ ਹੋਏ। ਸ. ਕਾਂਝਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਾਂਝਲਾ ਵਿਖੇ ਬਾਅਦ ਦੁਪਿਹਰ 2 ਵਜੇ ਕੀਤਾ ਜਾਵੇਗਾ।
ਚੋਣ ਕਮਿਸ਼ਨ ਵਲੋਂ ਤਬਾਦਲਿਆਂ ਦੀ 'ਕੱਟ ਆਫ਼ ਮਿਤੀ' ਤੈਅ .
NEXT STORY