ਸੰਗਰੂਰ (ਬੇਦੀ, ਹਰਜਿੰਦਰ) : ਮਸਤੂਆਣਾ ਟਰੱਸਟ 'ਤੇ ਢੀਂਡਸਾ ਪਰਿਵਾਰ ਨੇ ਧਾਰਮਿਕ ਵਿਅਕਤੀਆਂ ਨੂੰ ਉਤਾਰ ਖੁਦ ਕਬਜ਼ਾ ਕੀਤਾ ਹੋਇਆ ਹੈ। ਉਹ ਜਾਂ ਇਸ ਟਰੱਸਟ ਦੀ ਪ੍ਰਧਾਨਗੀ ਕਰਨ ਜਾਂ ਫਿਰ ਰਾਜ ਸਭਾ 'ਚ ਆਪਣੀ ਮੈਂਬਰੀ ਰੱਖਣ, ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ।
ਲੌਂਗੋਵਾਲ ਨੇ ਅੱਗੇ ਕਿਹਾ ਕਿ ਇੱਕ ਪਾਸੇ ਤਾਂ ਢੀਂਡਸਾ ਸਾਹਿਬ ਐੱਸ. ਜੀ. ਪੀ. ਸੀ. ਨੂੰ ਧਾਰਮਿਕ ਸੰਸਥਾ ਆਖ ਕੇ ਇਸਦਾ ਪ੍ਰਧਾਨ ਕਿਸੇ ਧਾਰਮਿਕ ਵਿਅਕਤੀ ਨੂੰ ਹੋਣ ਦੀਆਂ ਗੱਲਾਂ ਕਰਦੇ ਹਨ। ਦੂਜੇ ਪਾਸੇ ਢੀਂਡਸਾ ਸਾਹਿਬ ਮਸਤੂਆਣਾ ਟਰੱਸਟ 'ਤੇ ਧਾਰਮਿਕ ਲੋਕਾਂ ਨੂੰ ਉਤਾਰ ਕੇ ਟਰੱਸਟ ਦੀ ਪ੍ਰਧਾਨਗੀ ਕਰ ਰਹੇ ਹਨ ਅਤੇ ਟਰੱਸਟ ਦੇ ਨਿਯਮਾਂ ਦੇ ਉਲਟ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਇਸਦੇ ਮੈਂਬਰ ਬਣਾ ਰਹੇ ਹਨ। ਇਸ ਮੌਕੇ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸਾਡੇ ਵਰਕਰ ਢੀਂਡਸਾ ਪਰਿਵਾਰ ਨਾਲ ਜਾ ਰਹੇ ਹਨ, ਉਹ ਕਦੇ ਵੀ ਅਕਾਲੀ ਵਰਕਰ ਨਹੀਂ ਸਨ ਕਿਉਂਕਿ ਉਹ ਹਮੇਸ਼ਾ ਅਕਾਲੀ ਦਲ ਦੇ ਨੁਮਾਇਦਿਆਂ ਨੂੰ ਹਰਾਉਂਦੇ ਆ ਰਹੇ ਅਤੇ ਇਸ ਕਾਰਨ ਉਨ੍ਹਾਂ ਨੂੰ ਢੀਂਡਸਾ ਪਰਿਵਾਰ ਤੋਂ ਸਨਮਾਨ ਮਿਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਦਾ ਢੀਂਡਸਾ ਪਰਿਵਾਰ 'ਚ ਚਲੇ ਜਾਣ ਕਾਰਨ ਬਹੁਤ ਜ਼ਿਆਦਾ ਉਤਸਾਹ ਪੈਦਾ ਹੋਇਆ ਹੈ ਅਤੇ ਅਕਾਲੀ ਵਰਕਰ ਇਸ ਤੋਂ ਖੁਸ਼ ਹਨ। ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਸੁਖਬੀਰ ਸਿੰਘ ਬਾਦਲ 'ਤੇ ਤਾਨਾਸ਼ਾਹ ਹੋਣ ਦੇ ਦੋਸ਼ ਲਗਾ ਰਿਹਾ ਹੈ ਪਰ ਸੁਖਬੀਰ ਸਿੰਘ ਬਾਦਲ ਤਾਨਾਸ਼ਾਹ ਨਹੀਂ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਢੀਂਡਸਾ ਪਰਿਵਾਰ ਜ਼ਰੂਰ ਸੰਗਰੂਰ-ਬਰਨਾਲਾ ਦੇ ਅਕਾਲੀ ਵਰਕਰਾਂ ਲਈ ਤਾਨਸ਼ਾਹ ਸਨ। ਇਸ ਮੌਕੇ ਉਨ੍ਹਾਂ ਸੰਗਰੂਰ ਦੇ ਸਾਬਕਾ ਐੱਮ. ਐੱਲ. ਏ. ਬਾਬੂ ਪ੍ਰਕਾਸ਼ ਚੰਦ ਗਰਗ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਵਿਨਰਜੀਤ ਸਿੰਘ ਖਡਿਆਲ ਅਤੇ ਹੋਰ ਅਕਾਲੀ ਦੇ ਉੱਚ ਆਗੂ ਮੌਜੂਦ ਸਨ।
ਪ੍ਰਵਾਸੀ ਕਿਸਾਨਾਂ ਲਈ ਪੰਜਾਬ ਹੀ ਬਣਿਆ ਵਿਦੇਸ਼!
NEXT STORY