ਪਠਾਨਕੋਟ (ਧਰਮਿੰਦਰ ਠਾਕੁਰ) : ਚੋਣਾਵੀ ਮਾਹੌਲ 'ਚ ਚੋਣ ਜ਼ਾਬਤੇ ਦੇ ਚੱਲਦਿਆਂ ਪੁਲਸ ਵਲੋਂ ਲਗਾਤਾਰ ਛਾਪੇਮਾਰੀਆਂ ਤੇ ਚੈਕਿੰਗਾਂ ਕੀਤੀਆਂ ਜਾ ਰਹੀ ਕੀਤੀਆਂ। ਇਸੇ ਦੌਰਾਨ ਪਠਾਨਕੋਟ ਪੁਲਸ ਤੇ ਆਕਸਾਈਜ਼ ਵਿਭਾਗ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤਾ ਹੈ। ਦਰਅਸਲ, ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ-ਪਠਾਨਕੋਟ ਹਾਈਵੇ ਦੇ ਟੋਲ ਪਲਾਜ਼ਾ ਕੋਲ 2 ਗੋਦਾਮਾਂ 'ਚ ਸ਼ਰਾਬ ਰੱਖੀ ਹੋਈ ਹੈ। ਇਸ 'ਤੇ ਪੁਲਸ ਨੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਗੋਦਾਮਾਂ 'ਚੇ ਛਾਪੇਮਾਰੀ ਕਰ ਸ਼ਰਾਬ ਦੀ ਕਈ ਪੇਟੀਆਂ ਬਰਾਮਦ ਕੀਤੀਆਂ। ਹਾਲਾਂਕਿ ਇਸ ਸ਼ਰਾਬ ਦਾ ਕੋਈ ਵਾਲੀ-ਵਾਰਿਸ ਸਾਹਮਣੇ ਨਹੀਂ ਆਇਆ।
ਇਹ ਸ਼ਰਾਬ ਚੋਣਾਂ 'ਚ ਵਰਤੀ ਜਾਣੀ ਸੀ ਜਾਂ ਫਿਰ ਕਿਸੇ ਨੇ ਬਲੈਕ 'ਚ ਵੇਚਣ ਲਈ ਇਹ ਸ਼ਰਾਬ ਇਥੇ ਸਟੋਰ ਕੀਤੀ ਸੀ। ਇਸ ਬਾਰੇ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ।
ਫੇਲ ਹੋਣ 'ਤੇ ਪਿਤਾ ਨੇ ਝਿੜਕਿਆ ਤਾਂ ਦੋਸਤ ਸਮੇਤ ਹੋਇਆ ਲਾਪਤਾ
NEXT STORY