ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-15 ਸਥਿਤ ਮਕਾਨ ’ਚੋਂ ਸੋਨੇ ਤੇ ਹੀਰੇ ਦੇ ਗਹਿਣੇ ਸ਼ਨੀਵਾਰ ਸਵੇਰੇ ਚੋਰੀ ਹੋ ਗਏ। ਗਹਿਣੇ ਚੋਰੀ ਕਰਨ ਵਾਲੇ ਨੇ ਅਲਮਾਰੀ ਦਾ ਤਾਲਾ ਤੋਡ਼ੇ ਬਿਨਾਂ ਹੀ ਗਹਿਣੇ ਕੱਢ ਲਏ। ਅਲਮਾਰੀ ਦੀ ਚਾਬੀ ਵੀ ਤੈਅ ਜਗ੍ਹਾ ’ਤੇ ਮਿਲੀ। ਮਕਾਨ ਮਾਲਕ ਗੌਰਵ ਚਟਵਾਲ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਤੇ ਫਿੰਗਰ ਪ੍ਰਿੰਟ ਹਾਸਲ ਕੀਤੇ ਪਰ ਫਿੰਗਰ ਪ੍ਰਿੰਟ ਸਾਫ਼ ਨਹੀਂ ਮਿਲੇ। ਪੁਲਸ ਨੇ ਗੌਰਵ ਚਟਵਾਲ ਦੀ ਸ਼ਿਕਾਇਤ ’ਤੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਕੇ ਘਰ ਵਿਚ ਕੰਮ ਕਰਨ ਵਾਲੀ ਨੌਕਰਾਣੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਸੈਕਟਰ-15 ਸਥਿਤ ਮਕਾਨ ਨੰਬਰ 1038 ਨਿਵਾਸੀ ਗੌਰਵ ਚਟਵਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਦੀ ਪਤਨੀ ਗਹਿਣੇ ਅਲਮਾਰੀ ’ਚੋਂ ਲੈਣ ਗਈ ਸੀ, ਜਦੋਂ ਅਲਮਾਰੀ ਦਾ ਤਾਲਾ ਖੋਲ੍ਹਿਆ ਤਾਂ ਸੋਨੇ ਦਾ ਕਡ਼ਾ, ਹੀਰੇ ਦਾ ਨੈੱਕਲੇਸ, ਸੋਨੇ ਦੀਆਂ ਚੂਡ਼ੀਆਂ ਸਮੇਤ ਹੋਰ ਗਹਿਣੇ ਗਾਇਬ ਸਨ। ਹਾਲਾਂਕਿ ਅਲਮਾਰੀ ਵਿਚ ਰੱਖਿਆ ਕੈਸ਼ ਸੁਰੱਖਿਅਤ ਸੀ। ਅਲਮਾਰੀ ਦੀ ਚਾਬੀ ਵੀ ਆਪਣੀ ਜਗ੍ਹਾ ’ਤੇ ਮਿਲੀ। ਮਕਾਨ ਮਾਲਕ ਨੇ ਦੱਸਿਆ ਕਿ ਘਰ ਦੇ ਸਾਰੇ ਮੈਂਬਰਾਂ ਤੋਂ ਉਨ੍ਹਾਂ ਨੇ ਗਹਿਣਿਆਂ ਬਾਰੇ ਪੁੱਛ ਲਿਆ ਹੈ ਪਰ ਉਨ੍ਹਾਂ ਨੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਘਰ ਵਿਚ ਨੌਕਰਾਣੀ ਸਾਫ਼-ਸਫਾਈ ਦਾ ਕੰਮ ਕਰਦੀ ਹੈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਚੋਰੀ ਹੋਏ ਹੋਰ ਗਹਿਣਿਆਂ ਦੀ ਲਿਸਟ ਚੈੱਕ ਕਰਨ ਤੋਂ ਬਾਅਦ ਦਿੱਤੀ ਜਾਵੇਗੀ।
ਸੈਕਟਰ-45 ਸਕੂਲ ’ਚ ਟੀਚਰ ’ਤੇ ਹਮਲਾ ਕਰਨ ਵਾਲੇ ਬੱਚੇ ਸਮੇਤ 5 ਕਾਬੂ
NEXT STORY