ਚੰਡੀਗਡ਼੍ਹ, (ਲਲਨ) - ਇੰਟਰਨੈਸ਼ਨਲ ਏਅਰਪੋਰਟ ’ਤੇ 1.490 ਗ੍ਰਾਮ ਸੋਨੇ ਸਮੇਤ ਨਾਗਪੁਰ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪਛਾਣ ਪ੍ਰਕਾਸ਼ ਹੀਰਾ ਚੰਦ ਚੁਟਾਨੀ ਵਜੋਂ ਕੀਤੀ ਗਈ ਹੈ। ਕਸਟਮ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਸੂਤਰਾਂ ਅਨੁਸਾਰ ਦੁਪਹਿਰ 1.20 ਵਜੇ ਏਅਰ ਇੰਡੀਆ ਦੀ ਸ਼ਾਰਜਾਹ ਫਲਾਈਟ ਇੰਟਰਨੈਸ਼ਨਲ ਏਅਰਪੋਰਟ ’ਤੇ ਪਹੁੰਚੀ। ਕਸਟਮ ਵਿਭਾਗ ਨੂੰ ਸੂਚਨਾ ਮਿਲੀ ਕਿ ਸ਼ਾਰਜਾਹ ਤੋਂ ਨਾਗਪੁਰ ਨਿਵਾਸੀ ਪ੍ਰਕਾਸ਼ ਹੀਰਾ ਚੰਦ ਚੁਟਾਨੀ 1.490 ਕਿਲੋਗ੍ਰਾਮ ਸੋਨਾ ਲੈ ਕੇ ਆ ਰਿਹਾ ਹੈ। ਇਹ ਸੋਨਾ ਬਿਸਕੁਟਾਂ ਦੇ ਰੂਪ ਫਡ਼ਿਆ ਗਿਆ ਹੈ। ਨੌਜਵਾਨ ਦੇ ਏਅਰਪੋਰਟ ਤੋਂ ਬਾਹਰ ਆਉਣ ’ਤੇ ਜਿਵੇਂ ਹੀ ਚੈਕਿੰਗ ਸ਼ੁਰੂ ਹੋਈ ਤਾਂ ਕਸਟਮ ਵਿਭਾਗ ਨੇ ਪੁੱਛਿਆ ਕਿ ਤੁਹਾਡੇ ਕੋਲ ਕੋਈ ਸੋਨੇ ਦੀ ਚੀਜ਼ ਹੈ। ਇਸ ’ਤੇ ਉਸ ਨੇ ਮਨ੍ਹਾ ਕੀਤਾ। ਜਦੋਂ ਮਸ਼ੀਨ ’ਚੋਂ ਉਹ ਲੰਘਿਅਾ ਤਾਂ ਉਸ ਦੀ ਕਮਰ ’ਤੇ ਇਕ ਥੈਲੀ ਬੱਝੀ ਨਜ਼ਰ ਆਈ। ਉਸ ’ਚ ਸੋਨੇ ਦੇ 9 ਬਿਸਕੁਟ ਸਨ ਤੇ ਹਰ ਬਿਸਕੁਟ ਦਾ ਭਾਰ 116.3 ਗ੍ਰਾਮ ਹੈ। ਸੋਨੇ ਦੀ ਕੀਮਤ 31.47 ਲੱਖ ਹੈ।
ਕਸਟਮ ਿਵਭਾਗ ਨੇ ਉਸ ਤੋਂ ਸੋਨੇ ਦੀ ਖਰੀਦ ਦੇ ਦਸਤਾਵੇਜ਼ ਮੰਗੇ ਤਾਂ ਉਹ ਵਿਖਾ ਨਹੀਂ ਸਕਿਆ, ਜਿਸ ਤੋਂ ਬਾਅਦ ਸੋਨਾ ਜ਼ਬਤ ਕਰ ਲਿਆ ਗਿਆ। ਪੁੱਛਗਿਛ ’ਚ ਨੌਜਵਾਨ ਨੇ ਦੱਸਿਆ ਕਿ ਉਸ ਤੋਂ ਨਾਗਪੁਰ ’ਚ ਕਿਸੇ ਨੇ ਇਹ ਸੋਨਾ ਮੰਗਵਾਇਆ ਸੀ। ਕਾਗਜ਼ ਨਾ ਵਿਖਾਉਣ ’ਤੇ ਉਸ ਖਿਲਾਫ ਕਸਟਮ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ, ਜਿਸ ਨੂੰ ਜ਼ਮਾਨਤ ਲੈ ਕੇ ਛੱਡ ਦਿੱਤਾ ਗਿਆ।
ਕੋਲਡ ਡਰਿੰਕ ’ਚ ਨਸ਼ੇ ਵਾਲਾ ਪਦਾਰਥ ਪਿਲਾ ਕੇ ਸਹੁਰੇ ਨੇ ਕੀਤਾ ਜਬਰ-ਜ਼ਨਾਹ
NEXT STORY