ਅੰਮ੍ਰਿਤਸਰ : ਪੰਜਾਬ ਵਿਚ ਕਾਂਗਰਸ ਦੀ ਵੱਡੀ ਜਿੱਤ ਅਤੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਨਿਸ਼ਾਨ ਸਾਹਿਬ ਅੱਗੇ ਸੀਸ ਨਿਵਾ ਕੇ ਰੱਬ ਦਾ ਸ਼ੁਕਰਾਨਾ ਕਰਦੇ ਨਜ਼ਰ ਆਏ। ਲੋਕਾਂ ਦੇ ਚਹੇਤੇ ਸਿੱਧੂ ਜਿਵੇਂ ਹੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆਏ, ਉਥੇ ਵੀ ਉਹ ਆਪਣੇ ਚਾਹੁਣ ਵਾਲਿਆਂ 'ਚ ਘਿਰੇ ਹੋਏ ਦਿਖਾਈ ਦਿੱਤੇ। ਇਥੇ ਵੀ ਸਿੱਧੂ ਨਾਲ ਸੈਲਫੀ ਲੈਣ ਵਾਲਿਆਂ ਦੀ ਖਾਸੀ ਭੀੜ ਦੇਖਣ ਨੂੰ ਮਿਲੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਦਸ ਨਹੂੰਆਂ ਦੀ ਕਿਰਤ ਕਰਦਾ ਹਾਂ ਅਤੇ ਮੈਂ ਪੁਰਾਣੀ ਸਰਕਾਰ ਵਾਂਗ ਪੰਜਾਬ ਰੋਡਵੇਜ਼ ਨੂੰ ਮਾਰ ਕੇ ਆਪਣੀਆਂ ਬੱਸਾਂ ਨਹੀਂ ਚਲਾਉਂਦਾ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਹਲਕੇ ਅੰਮ੍ਰਿਤਸਰ ਈਸਟ ਤੋਂ ਚੋਣ ਲੜੇ ਸਨ ਅਤੇ ਇਸ ਸੀਟ 'ਤੇ ਜਿੱਤ ਵੀ ਦਰਜ ਕੀਤੀ ਸੀ।
ਅੱਗ ਲੱਗਣ ਨਾਲ ਘਰ ਦਾ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ (ਦੇਖੋ ਤਸਵੀਰਾਂ)
NEXT STORY