ਬਾਬਾ ਬਕਾਲਾ ਸਾਹਿਬ (ਰਾਕੇਸ਼) - ਅੱਜ ਇਕ ਨਵ-ਵਿਆਹੀ ਲਾਲ ਚੂੜੇ ਵਾਲੀ ਜਨਾਨੀ ਵੱਲੋਂ ਗੋਲਗੱਪੇ ਵੇਚਣ ਵਾਲੇ ਦਾ ਹੀ ਮੋਬਾਇਲ ਬਹਾਨੇ ਨਾਲ ਚੁੱਕ ਕੇ ਰਫੂਚੱਕਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕ ਵਸਦੇ ਪਿੰਡ ਠੱਠੀਆਂ ਕੋਲ ਇਕ ਪ੍ਰਦੇਸ਼ੀ ਬਿਹਾਰੀ ਬਰਿੰਦਰ ਕੁਮਾਰ ਵੱਲੋਂ ਪੁਲਸ ਚੌਕੀ ਬਾਬਾ ਬਕਾਲਾ ਸਾਹਿਬ ਕੋਲ ਦਰਜ ਕਰਵਾਈ ਰਿਪੋਰਟ ਵਿਚ ਕਿਹਾ ਹੈ ਕਿ ਉਸ ਕੋਲ ਇਕ ਨਵ-ਵਿਆਹੀ ਕੁੜੀ ਆਈ। ਕੁੜੀ ਨੇ ਗੋਲਗੱਪੇ ਖਾਣ ਤੋਂ ਪਹਿਲਾਂ ਕਿਹਾ ਕਿ ਤੁਸੀਂ ਮੈਨੂੰ ਆਪਣਾ ਫੋਨ ਦਿਓ, ਮੈਂ ਇਕ ਮਿੰਟ ਗੱਲ ਕਰਨੀ ਹੈ, ਤੇ ਗਲਬਾਤ ਕਰਦਿਆਂ ਕਰਦਿਆਂ ਉਹ ਰੇਹੜੀ ਤੋਂ ਕਾਫੀ ਦੂਰ ਚਲੇ ਗਈ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਗੋਲਗੱਪੇ ਵਿਕਰੇਤਾ ਵੱਲੋਂ ਚੂੜੇ ਵਾਲੀ ਕੁੜੀ ਦਾ ਪਿੱਛਾ ਕੀਤਾ ਗਿਆ ਤਾਂ ਉਹ ਦੌੜਣ ਵਿਚ ਸਫਲ ਹੋ ਗਈ। ਪੀੜਤ ਬਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪ੍ਰਵਾਸੀ ਮਜ਼ਦੂਰ ਹੈ। ਦਿਹਾੜੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਉਸਨੇ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਇਲਾਕੇ ‘ਚ ਫਿਰ ਰਹੇ ਅਜਿਹੇ ਚੋਰ ਗਿਰੋਹਾਂ ਨੂੰ ਤਰੁੰਤ ਕਾਬੂ ਕੀਤਾ ਜਾਵੇ ਅਤੇ ਮੈਨੂੰ ਗਰੀਬ ਵਿਅਕਤੀ ਨੂੰ ਮੇਰਾ ਫੋਨ ਦੀ ਤਲਾਸ਼ ਕਰਕੇ ਮੈਨੂੰ ਸੋਂਪਿਆ ਜਾਵੇ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਸੁਲਤਾਨਪੁਰ ਲੋਧੀ ਟਿਕਟ ‘ਤੇ ਕਾਂਗਰਸੀ ਕਲੇਸ਼, ਪੜ੍ਹੋ ਚੀਮਾ ਖ਼ਿਲਾਫ਼ ਕੀ ਬੋਲੇ ਰਾਣਾ ਗੁਰਜੀਤ
NEXT STORY