ਚੰਡੀਗੜ੍ਹ (ਅਸ਼ਵਨੀ) : ਵਿਦੇਸ਼ ਜਾਣ ਦੀਆਂ ਇੱਛੁਕ ਪੰਜਾਬ ਦੀਆਂ ਨਰਸਾਂ ਹੁਣ ਆਨਲਾਈਨ ਅਪਲਾਈ ਕਰਕੇ ਆਪਣੇ ਦਸਤਾਵੇਜ਼ ਤਸਦੀਕ ਕਰਵਾ ਸਕਣਗੀਆਂ। ਇੱਥੇ ਪੰਜਾਬ ਰਾਜ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਵੱਲੋਂ ਵੈੱਬਸਾਈਟ ਵਰਚੂਅਲੀ ਲਾਂਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨੀ ਨੇ ਦੱਸਿਆ ਕਿ ਵਿਦੇਸ਼ ਜਾਣ ਦੀਆਂ ਇਛੁੱਕ ਜਾਂ ਪਹਿਲਾਂ ਤੋਂ ਹੀ ਉੱਥੇ ਕੰਮ ਕਰ ਰਹੀਆਂ ਨਰਸਾਂ ਲਈ ਫੌਰਨ ਵੈਰੀਫਿਕੇਸ਼ਨ/ਗੁੱਡ ਸਟੈਂਡਿੰਗ ਸਰਟੀਫਿਕੇਟ ਜਾਰੀ ਕਰਨ ਸਬੰਧੀ ਆਨਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਣਗੀਆਂ ਅਤੇ ਉਨ੍ਹਾਂ ਨੂੰ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ (ਪੀ. ਐੱਨ. ਆਰ. ਸੀ.) ਦੇ ਦਫਤਰ 'ਚ ਆਉਣ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਚੰਡੀਗੜ੍ਹ ਦੇ ਲੋਕਾਂ ਲਈ ਅਹਿਮ ਖ਼ਬਰ, ਮੁੜ ਕੀਤੀ ਜਾ ਸਕਦੀ ਹੈ 'ਤਾਲਾਬੰਦੀ'
ਇਹ ਆਨਲਾਈਨ ਪੋਰਟਲ ਜੋ ਕਿ www.pnrconline.com ’ਤੇ ਉਪਲੱਬਧ ਹੈ, ਬਿਨੈਕਾਰਾਂ ਨੂੰ ਵੈੱਬਸਾਈਟ ਰਾਹੀਂ ਵੈਰੀਫਿਕੇਸ਼ਨ/ਗੁੱਡ ਸਟੈਂਡਿੰਗ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕਰਨ ਲਈ ਸਹੂਲਤ ਮੁਹੱਈਆ ਕਰੇਗਾ। ਆਨਲਾਈਨ ਰਾਹੀਂ ਅਪਲਾਈ ਕਰਨ ਤੋਂ ਬਾਅਦ ਬਿਨੈਕਾਰਾਂ ਨੂੰ ਡਾਕ ਰਾਹੀਂ ਜਾਂ ਦਸਤੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਬਿਨੈਕਾਰ ਨੂੰ ਐੱਸ. ਐੱਮ. ਐੱਸ. ਜਾਂ ਵੈੱਬਸਾਈਟ ਰਾਹੀਂ ਉਸਦੀ ਪ੍ਰਤੀ ਬੇਨਤੀ ਦਾ ਸਟੇਟਸ ਸੂਚਿਤ ਕੀਤਾ ਜਾਵੇਗਾ। ਪੀ. ਐੱਨ. ਆਰ. ਸੀ. ਲਾਜ਼ਮੀ ਤੌਰ ’ਤੇ ਫੌਰਨ ਵੈਰੀਫਿਕੇਸ਼ਨ/ਗੁੱਡ ਸਟੈਂਡਿੰਗ ਸਰਟੀਫਿਕੇਟ ਵਿਦੇਸ਼ ਨੂੰ ਭੇਜਣ ਲਈ ਸਪੀਡ ਪੋਸਟ ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਜਿਸ 'ਚ ਹਰੇਕ ਬਿਨੈਕਾਰ ਦਾ ਵੱਖਰੇ ਤੌਰ ’ਤੇ ਫਾਰਮ ਭੇਜਿਆ ਜਾਇਆ ਕਰੇਗਾ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਨਹੀਂ ਰੁਕੇਗੀ 'ਵੋਟਾਂ' ਬਣਾਉਣ, ਕਟਾਉਣ ਜਾਂ ਸੋਧ ਕਰਨ ਦੀ ਪ੍ਰਕਿਰਿਆ
ਸੋਨੀ ਨੇ ਦੱਸਿਆ ਕਿ ਫੌਰਨ ਵੈਰੀਫਿਕੇਸ਼ਨ ਜਾਂ ਗੁੱਡ ਸਟੈਂਡਿੰਗ ਸਰਟੀਫਿਕੇਟ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ ਤਾਂ ਜੋ ਵੈਰੀਫਿਕੇਸ਼ਨ ਸਮੇਂ ਸਿਰ ਅਤੇ ਸੁਰੱਖਿਅਤ ਪਹੁੰਚ ਸਕੇ। ਬਿਨੈਕਾਰ ਨੂੰ ਐੱਸ. ਐੱਮ. ਐੱਸ. ਜਾਂ ਵੈੱਬਸਾਈਟ ਰਾਹੀਂ ਸਪੀਡ ਪੋਸਟ ਦਾ ਟਰੈਕਿੰਗ ਨੰਬਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਬਿਨੈਕਾਰ ਖੁਦ ਵੀ ਇਸਨੂੰ ਆਨਲਾਈਨ ਟਰੈਕ ਕਰ ਸਕੇਗਾ। ਇਹ ਸੁਵਿਧਾ ਬਿਨੈਕਾਰਾਂ ਨੂੰ ਫੌਰਨ ਵੈਰੀਫਿਕੇਸ਼ਨ ਦੇ ਪਹਿਲਾਂ ਤੋਂ ਚੱਲ ਰਹੇ ਸਿਸਟਮ 'ਚ ਵੱਧ ਤੋਂ ਵੱਧ ਪਾਰਦਰਸ਼ਤਾ ਅਤੇ ਜਲਦੀ ਤੋਂ ਜਲਦੀ ਦਸਤਾਵੇਜ਼ ਭੇਜਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਫਰ ਕਰਨ ਵਾਲੇ ਮੁਸਾਫਰਾਂ ਲਈ ਵੱਡੀ ਰਾਹਤ, ਪੂਰਾ ਹਫਤਾ ਚੱਲਣਗੀਆਂ ਬੱਸਾਂ
ਦਿਹਾੜੀਦਾਰ ਪਰਿਵਾਰ 'ਚ ਜਨਮੀ ਕੁੜੀ ਬਣੀ ਜੱਜ, ਪਿਤਾ ਦੀ ਮਿਹਨਤ ਨੂੰ ਯਾਦ ਕਰ ਹੋਈ ਭਾਵੁਕ
NEXT STORY