ਜਲੰਧਰ (ਸ਼ੋਰੀ)- ਸਿਵਲ ਹਸਪਤਾਲ ਦੇ ਡੀ. ਐੱਨ. ਬੀ. ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਜੁਲਾਈ ਮਹੀਨੇ ਦਾ ਸਟਾਈਪੈਂਡ ਨਹੀਂ ਮਿਲ ਰਿਹਾ ਸੀ। ਇਸ ਗੰਭੀਰ ਮੁੱਦੇ ਨੂੰ ‘ਜਗ ਬਾਣੀ’ ਨੇ ਆਪਣੇ 22 ਅਗਸਤ ਦੇ ਅੰਕ ’ਚ ਪ੍ਰਮੁੱਖਤਾ ਨਾਲ ਛਾਪਿਆ ਸੀ, ਜਿਸ ਤੋਂ ਬਾਅਦ ਮਾਮਲਾ ਫਿਰ ਚੰਡੀਗੜ੍ਹ ਬੈਠੇ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਆਇਆ ਤੇ ਅਧਿਕਾਰੀਆਂ ਦੀ ਦਖਲਅੰਦਾਜ਼ੀ ਤੋਂ ਬਾਅਦ ਆਖ਼ਰਕਾਰ ਵਿਦਿਆਰਥੀਆਂ ਦੇ ਸਟਾਈਪੈਂਡ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ; ਬੰਦ ਰਹਿਣਗੇ ਸਕੂਲ, ਦਫ਼ਤਰ ਤੇ ਬੈਂਕ
ਫੰਡ ਆਉਣ ਤੋਂ ਬਾਅਦ ਮੈਡੀਕਲ ਸੁਪਰਡੈਂਟ ਦੇ ਦਸਤਖ਼ਤ ਹੋ ਕੇ 1604560 ਰੁਪਏ ਦਾ ਚੈੱਕ ਕੱਟਿਆ ਗਿਆ, ਜਿਸ ਨੂੰ ਬੈਂਕ ’ਚ ਜਮ੍ਹਾ ਕਰਵਾਉਣ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਕਰੀਬ 50 ਹਜ਼ਾਰ 190 ਰੁਪਏ ਦੀ ਰਾਸ਼ੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਪਹੁੰਚ ਗਈ। ਇਸ ਮਾਮਲੇ ਨੂੰ ਲੈ ਕੇ ਡੀ. ਐੱਨ. ਬੀ. ਦੇ ਵਿਦਿਆਰਥੀਆਂ ’ਚ ਖੁਸ਼ੀ ਦੀ ਲਹਿਰ ਹੈ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਉਹ ਬਹੁਤ ਧੰਨਵਾਦੀ ਹਨ ਕਿ ‘ਜਗ ਬਾਣੀ’ ਅਖ਼ਬਾਰ ਲਗਾਤਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਵਾਲੀਆਂ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਜਾਂਦਾ ਹੈ।
ਉੱਥੇ ਹੀ ਦੂਜੇ ਰਾਜਾਂ ਤੋਂ ਆ ਕੇ ਪੜ੍ਹ ਰਹੇ ਡੀ. ਐੱਨ. ਬੀ. ਦੇ ਇੱਕ ਵਿਦਿਆਰਥੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਜਿੱਥੋਂ ਆਏ ਹਾਂ ਤੇ ਪੰਜਾਬ ’ਚ ਬਹੁਤ ਫਰਕ ਹੈ, ਜਿੱਥੇ ਅਖ਼ਬਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਿਨਾਂ ਝਿਜਕ ਤੇ ਨਿਰਸਵਾਰਥ ਢੰਗ ਨਾਲ ਪ੍ਰਕਾਸ਼ਿਤ ਕਰਦੇ ਹਨ ਤੇ ਅੱਜ ਵਿਦਿਆਰਥੀ ਇਸ ਦਾ ਲਾਭ ਉਠਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਬੇਅਦਬੀ ਦਾ ਮਾਮਲਾ ਸੁਲਝਿਆ, ਟਲ਼ ਗਈਆਂ ਕਈ ਘਟਨਾਵਾਂ! DGP ਨੇ ਕੀਤੇ ਵੱਡੇ ਖ਼ੁਲਾਸੇ
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਡੀ. ਐੱਨ. ਬੀ. ਹੋਸਟਲ ’ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਹਸਪਤਾਲ ਦੇ ਪ੍ਰਬੰਧਕਾਂ ਨੇ ਇਕ ਕਮੇਟੀ ਬਣਾ ਕੇ ਡਾ. ਸਤਵਿੰਦਰ ਕੌਰ ਤੇ ਡਾ. ਮੁਕੇਸ਼ ਨੂੰ ਹੋਸਟਲ ਦਾ ਇੰਚਾਰਜ ਨਿਯੁਕਤ ਕੀਤਾ ਹੈ ਤੇ 2 ਮੈਂਬਰਾਂ ਦੀ ਕਮੇਟੀ ਵਿਦਿਆਰਥੀਆਂ ਤੋਂ ਪੂਰੀ ਜਾਣਕਾਰੀ ਲੈ ਕੇ ਹੱਲ ਕੱਢੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ
NEXT STORY