ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਧਰਮਸ਼ਾਲਾ ਲਈ ਦੂਜੀ ਉਡਾਣ 31 ਮਾਰਚ ਤੋਂ ਚਲਾਈ ਜਾਵੇਗੀ। ਇਹ ਉਡਾਣ ਹਫ਼ਤੇ ’ਚ ਐਤਵਾਰ ਨੂੰ ਛੱਡ ਕੇ 6 ਦਿਨ ਚੱਲੇਗੀ। ਹਵਾਈ ਅੱਡੇ ਦੇ ਸੀ. ਈ. ਓ. ਅਜੇ ਵਰਮਾ ਨੇ ਦੱਸਿਆ ਕਿ ਇੰਡੀਗੋ ਏਅਰਲਾਈਨਜ਼ ਵੱਲੋਂ ਏ. ਟੀ. ਆਰ. 72 ਸੀਟਰ ਉਡਾਣ 31 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਹਵਾਈ ਅੱਡੇ ਤੋਂ ਧਰਮਸ਼ਾਲਾ ਲਈ ਹਾਲੇ ਸਿਰਫ਼ ਇਕ ਉਡਾਣ ਰੋਜ਼ਾਨਾ ਚੱਲ ਰਹੀ ਹੈ।
ਇਹ ਵੀ ਪੜ੍ਹੋ : PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਸਹੂਲਤ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ
ਵਿੰਟਰ ਸ਼ੈਡਿਊਲ ’ਚ ਬੰਦ ਕਰ ਦਿੱਤੀ ਗਈ ਸੀ ਫਲਾਈਟ
ਏਅਰਪੋਰਟ ਅਥਾਰਟੀ ਵੱਲੋਂ 30 ਸਤੰਬਰ ਨੂੰ ਜਾਰੀ ਸ਼ਡਿਊਲ ’ਚ ਧਰਮਸ਼ਾਲਾ ਲਈ ਸਿਰਫ਼ ਇਕ ਉਡਾਣ ਨੂੰ ਸ਼ਾਮਲ ਕੀਤਾ ਗਿਆ ਸੀ, ਜਦਕਿ ਹੋਰ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਗਰਮੀਆਂ ਦਾ ਸ਼ਡਿਊਲ 31 ਮਾਰਚ ਤੋਂ ਸ਼ੁਰੂ ਹੋਣਾ ਹੈ ਪਰ ਇਸ ਤੋਂ ਪਹਿਲਾਂ ਹੀ ਏਅਰਲਾਈਨਜ਼ ਨੇ ਆਨਲਾਈਨ ਬੁਕਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਧਰਮਸ਼ਾਲਾ ਯਾਤਰਾ 2500 ਰੁਪਏ ’ਚ ਹੋਵੇਗੀ
ਇੰਡੀਗੋ ਏਅਰਲਾਈਨਜ਼ ਨੇ 2500 ਰੁਪਏ ਟੈਰਿਫ ਰੱਖਿਆ ਹੈ ਪਰ ਬੁਕਿੰਗ ਫਲੈਕਸੀ ਕਿਰਾਏ ਦੇ ਮੁਤਾਬਕ ਤੈਅ ਹੋਵੇਗੀ। ਜਾਣਕਾਰੀ ਮੁਤਾਬਕ 31 ਮਾਰਚ ਤੋਂ ਸ਼ੁਰੂ ਹੋਣ ਵਾਲੀ ਫਲਾਈਟ ਧਰਮਸ਼ਾਲਾ ਤੋਂ ਦੁਪਹਿਰ 12 ਵਜੇ ਉਡਾਣ ਭਰੇਗੀ ਤੇ ਦੁਪਹਿਰ 1 ਵਜੇ ਚੰਡੀਗੜ੍ਹ ਲੈਂਡ ਕਰੇਗੀ। ਵਾਪਸੀ ’ਚ ਚੰਡੀਗੜ੍ਹ ਤੋਂ ਦੁਪਹਿਰ 1.30 ਵਜੇ ਉਡਾਣ ਭਰੇਗੀ ਅਤੇ ਦੁਪਹਿਰ 2.35 ਵਜੇ ਧਰਮਸ਼ਾਲਾ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ PTM ਨੂੰ ਲੈ ਕੇ ਨਵੀਂ ਅਪਡੇਟ, ਵਿਦਿਆਰਥੀ ਤੇ ਮਾਪੇ ਜ਼ਰੂਰ ਪੜ੍ਹਨ ਇਹ ਖ਼ਬਰ
ਏਅਰ ਇੰਡੀਆ ਦੀ ਕਨੈਕਟਿੰਗ ਫਲਾਈਟ ਦਿੱਲੀ ਤੋਂ ਪ੍ਰਯਾਗਰਾਜ ਸ਼ੁਰੂ
ਪ੍ਰਯਾਗਰਾਜ ਜਾਣ ਲਈ ਸ਼ਰਧਾਲੂਆਂ ਦੀ ਵੱਧਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ-ਦਿੱਲੀ ਤੋਂ ਪ੍ਰਯਾਗਰਾਜ ਵਿਚਕਾਰ ਕਨੈਕਟਿੰਗ ਫਲਾਈਟ ਸ਼ੁਰੂ ਕੀਤੀ ਗਈ ਹੈ। ਕਨੈਕਟਿੰਗ ਫਲਾਈਟ ’ਚ ਦਿੱਲੀ ਏਅਰਪੋਰਟ ’ਤੇ ਕਰੀਬ 5 ਘੰਟੇ ਰੁਕਣਾ ਪਵੇਗਾ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਉਡਾਣ ਚੰਡੀਗੜ੍ਹ ਤੋਂ ਸਵੇਰੇ 7:40 ਵਜੇ ਉਡਾਣ ਭਰੇਗੀ ਤੇ ਸਵੇਰੇ 8:50 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਪ੍ਰਯਾਗਰਾਜ ਲਈ ਦੁਪਹਿਰ 2:10 ਵਜੇ ਉਡਾਣ ਭਰੇਗੀ। ਇਨ੍ਹਾਂ ਉਡਾਣਾਂ ’ਚ 3 ਫਰਵਰੀ ਤੱਕ ਕੋਈ ਸੀਟ ਉਪਲੱਬਧ ਨਹੀਂ ਹੈ। ਦੂਜੇ ਪਾਸੇ ਚੰਡੀਗੜ੍ਹ ਏਅਰਪੋਰਟ ਅਥਾਰਟੀ ਵੱਲੋਂ ਲਗਾਤਾਰ ਹੋਰ ਉਡਾਣਾਂ ਚਲਾਉਣ ਸਬੰਧੀ ਏਅਰਲਾਈਨਜ਼ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਨਵਾਂ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਦੇ ਪੱਲੇ ਸਿਰਫ਼ ਜੁਮਲੇ, ਅਸੀਂ ਕਰਦੇ ਹਾਂ ਅਸਲੀ ਕੰਮ : ਭਗਵੰਤ ਮਾਨ
NEXT STORY