ਚੰਡੀਗੜ੍ਹ (ਪਾਲ) : ਪੀ. ਜੀ.ਆਈ. ਦੇ ਗਰੀਬ ਮਰੀਜ਼ ਭਲਾਈ ਫੰਡ ’ਚ ਆਮ ਲੋਕਾਂ ਦੇ ਨਾਲ-ਨਾਲ ਕਈ ਵੱਡੀਆਂ ਸੰਸਥਾਵਾਂ ਵਲੋਂ ਵੀ ਵਿੱਤੀ ਮਦਦ ਆਉਂਦੀ ਹੈ। ਇਸ ਦੀ ਮਦਦ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਦਾ ਇਲਾਜ ਸੌਖਾ ਹੋ ਜਾਂਦਾ ਹੈ ਪਰ ਇਸ ਦੀ ਜਾਣਕਾਰੀ ਲੋੜਵੰਦ ਲੋਕਾਂ ਤੱਕ ਨਹੀਂ ਪਹੁੰਚ ਰਹੀ। ਇਸ ਕਾਰਨ ਕਈ ਲੋਕ ਇਸ ਦਾ ਫ਼ਾਇਦਾ ਨਹੀਂ ਉਠਾਉਂਦੇ। ਹਾਲ ਹੀ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੀ. ਜੀ. ਆਈ. ਨੂੰ ਇਸ ਫੰਡ ਬਾਰੇ ਜਾਗਰੂਕਤਾ ਫੈਲਾਉਣ ਲਈ ਹਸਪਤਾਲ ’ਚ ਸਾਈਨ ਬੋਰਡ ਲਾਉਣ ਦੇ ਨਿਰਦੇਸ਼ ਦਿੱਤੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਕਾਮਿਆਂ ਲਈ ਅਹਿਮ ਖ਼ਬਰ, ਕੈਬਨਿਟ ਮੰਤਰੀ ਨੇ ਆਖੀ ਇਹ ਗੱਲ
ਅਦਾਲਤ ਨੇ ਕਿਹਾ ਸੀ ਕਿ ਪੀ. ਜੀ. ਆਈ. ’ਚ ਵੱਡੀ ਗਿਣਤੀ ’ਚ ਮਰੀਜ਼ ਆਉਂਦੇ ਹਨ ਪਰ ਅਗਿਆਨਤਾ ਕਾਰਨ ਕਈ ਮਰੀਜ਼ ਇਸ ਸਹੂਲਤ ਦਾ ਲਾਭ ਨਹੀਂ ਲੈਂਦੇ। ਇਸ ਦੇ ਮੱਦੇਨਜ਼ਰ ਪੀ. ਜੀ. ਆਈ. ਨੇ ਹਸਪਤਾਲ ’ਚ 50 ਦੇ ਕਰੀਬ ਨਵੇਂ ਸਾਈਨ ਬੋਰਡ ਲਾਏ ਹਨ।
ਇਹ ਵੀ ਪੜ੍ਹੋ : ਬੋਰਡ Exams ਦੇਣ ਵਾਲੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਵਿਭਾਗ ਨੇ ਦਿੱਤੀ ਵੱਡੀ ਸਹੂਲਤ
ਇਨ੍ਹਾਂ ਬੋਰਡਾਂ ’ਤੇ ਇਸ ਫੰਡ ਬਾਰੇ ਸਾਰੀ ਜਾਣਕਾਰੀ ਅਤੇ ਸੰਪਰਕ ਨੰਬਰ ਹਿੰਦੀ, ਅੰਗਰੇਜ਼ੀ ਤੇ ਪੰਜਾਬੀ ’ਚ ਦਿੱਤੇ ਗਏ ਹਨ। ਹਸਪਤਾਲ ਪ੍ਰਸ਼ਾਸਨ ਮੁਤਾਬਕ ਸੰਸਥਾ ਅੰਦਰ ਐਂਟਰੀ ਅਤੇ ਬਾਹਰ ਜਾਣ ਵਾਲੇ ਰਸਤਿਆਂ ਦੇ ਨਾਲ-ਨਾਲ ਓ. ਪੀ. ਡੀ. ’ਚ ਵੱਖ-ਵੱਖ ਸਾਈਜ਼ ਦੇ ਇਹ ਬੋਰਡ ਲਾਏ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਟੋਲ ਟੈਕਸ ਦੇ ਪੰਗੇ ਕਾਰਨ ਚੱਲੀਆਂ ਗੋਲੀਆਂ, ਦਹਿਸ਼ਤ 'ਚ ਪੂਰਾ ਪਿੰਡ
NEXT STORY