ਜੈਤੋ (ਰਘੂਨੰਦਨ ਪਰਾਸ਼ਰ): ਸਾਉਣੀ ਸੀਜ਼ਨ 2020-21 ਲਈ ਝੋਨੇ ਦੀ ਖਰੀਦ ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ-ਕਸ਼ਮੀਰ, ਕੇਰਲ, ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਅਸਾਮ, ਕਰਨਾਟਕ ਅਤੇ ਪੱਛਮੀ ਬੰਗਾਲ ਸੂਬਿਆਂ ਵਿਚ 29 ਜਨਵਰੀ ਤੱਕ ਘੱਟੋ ਘੱਟ ਸਮਰਥਨ ਮੁੱਲ 'ਤੇ 596.98 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਜਦੋਂਕਿ ਪਿਛਲੇ ਸਾਲ ਇਸ ਮਿਆਦ ਦੌਰਾਨ ਇਹ 501.97 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਗਈ ਸੀ। ਇਸ ਸਾਲ ਖਰੀਦ ਵਿਚ 18.92 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਸਾਲ ਹੋਈਆਂ ਕੁੱਲ ਖਰੀਦਾਂ ਵਿਚੋਂ ਇਕੱਲੇ ਪੰਜਾਬ ਨੇ ਹੀ 202.77 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ ਜੋ ਕੁੱਲ ਖਰੀਦ ਦਾ 33.96 ਪ੍ਰਤੀਸ਼ਤ ਹੈ। ਖੇਤੀਬਾੜੀ ਮੰਤਰਾਲੇ ਦੇ ਬਿਆਨ ਅਨੁਸਾਰ ਸਾਉਣੀ ਦੀਆਂ ਫਸਲਾਂ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ।ਐੱਮ.ਐੱਸ.ਪੀ. ਤੇ 1,12,70.98 ਲੱਖ ਰੁਪਏ ਦੇ ਝੋਨੇ ਦੀ ਖ਼ਰੀਦ ਕਰਕੇ ਦੇਸ਼ ਦੇ ਲਗਭਗ 86.79 ਲੱਖ ਕਿਸਾਨਾਂ ਨੂੰ ਲਾਭ ਮਿਲਿਆ ਹੈ।
ਇਹ ਵੀ ਪੜ੍ਹੋ: ਮਾਂ ਦੇ ਪ੍ਰਤੀ ਪੁੱਤਰ ਦਾ ਅਜਿਹਾ ਪਿਆਰ, ਬਰਸੀ ਮੌਕੇ ਖ਼ਰੀਦਿਆ ਚੰਨ ’ਤੇ ਪਲਾਟ
ਖੇਤੀਬਾੜੀ ਮੰਤਰਾਲਾ ਵੱਲੋਂ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ 29 ਜਨਵਰੀ ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ ਘੱਟੋ ਘੱਟ ਸਮਰਥਨ ਮੁੱਲ 'ਤੇ 3,03,939.58 ਮੀਟ੍ਰਿਕ ਟਨ ਮੂੰਗ, ਉੜ, ਤੂਰ ਅਤੇ ਸੋਇਆਬੀਨ ਦੀ ਖਰੀਦ ਕੀਤੀ ਹੈ, ਜੋ ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ , ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ 1,64,083 ਲੱਖ ਰੁਪਏ ਦਾ ਲਾਭ ਹੋਇਆ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਕੋਪਰਾ (ਬਾਰਾਮਾਸੀ ਫਸਲ) ਦਾ 5089 ਮੀਟ੍ਰਿਕ ਟਨ ਐਮ.ਐਸ.ਪੀ. ਖਰੀਦ ਕੇ 3961 ਕਿਸਾਨਾਂ ਨੂੰ 561.40 ਲੱਖ ਰੁਪਏ ਦਾ ਲਾਭ ਹੋਇਆ ਹੈ।
ਇਹ ਵੀ ਪੜ੍ਹੋ: ਇਕ ਹੋਰ ਪੰਜਾਬੀ ਦੀ ਇਟਲੀ ਵਿਚ ਹੋਈ ਮੌਤ ,ਬੁੱਢੇ ਮਾਪੇ ਪੁੱਤ ਦੇ ਵਿਆਹ ਦੀ ਕਰ ਰਹੇ ਸਨ ਤਿਆਰੀ
ਕਿਸਾਨ ਅੰਦੋਲਨ ਦੌਰਾਨ ਮੁੱਖ ਮੰਤਰੀ ਨੇ ਸੱਦੀ ਸਰਬ ਪਾਰਟੀ ਬੈਠਕ
NEXT STORY