ਗੁਰਾਇਆ(ਮੁਨੀਸ਼) — ਕੋਰੋਨਾ ਵਾਈਰਸ ਦੀ ਮਹਾਂਮਾਰੀ ਕਾਰਨ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਲਾਕਡਾਊਨ ਲਗਾਇਆ ਗਿਆ ਹੈ। ਸਰਕਾਰ ਵਲੋਂ ਕੁਝ ਥਾਵਾਂ ਤੇ ਦੁਕਾਨਾਂ ਖੋਲਣ ਲਈ ਵੱਖ ਵੱਖ ਕੈਟਾਗਿਰੀ ਬਣਾ ਕੇ 9 ਤੋਂ 3 ਵਜੇ ਤੱਕ ਖੋਲਣ ਦੀ ਹਦਾਇਤਾਂ ਜਾਰੀ ਕੀਤੀਆਂ ਹਨ। ਪਰ ਰੈਡ ਜੋਨ ਵਿਚ ਬਾਜਾਰ ਨਾ ਖੋਲਣ ਦੇ ਹੁਕਮ ਦਿੱਤੇ ਹੋਏ ਹਨ। ਕਰੀਬ 45 ਦਿਨਾਂ ਤੋਂ ਦੁਕਾਨਦਾਰ ਆਪਣੇ ਘਰਾਂ ਵਿਚ ਬੈਠੇ ਹੋਏ ਹਨ ਅਤੇ ਮਿਡਲ ਕਲਾਸ ਲਈ ਹੁਣ ਗੁਜਾਰਾ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਨਾ ਤਾਂ ਸਰਕਾਰ ਇਨ੍ਹਾਂ ਬਾਰੇ ਸੋਚ ਰਹੀ ਹੈ ਅਤੇ ਨਾ ਹੀ ਪ੍ਰਸ਼ਾਸਨ ਜਿਸ ਕਰਕੇ ਦੁਕਾਨਦਾਰਾਂ ਦਾ ਸਬਰ ਦਾ ਬੰਨ ਹੁਣ ਟੁੱਟਦਾ ਜਾ ਰਿਹਾ ਹੈ। ਗੁਰਾਇਆ ਦੇ ਦੁਕਾਨਦਾਰਾਂ ਨੇ ਆਪਣੀ ਸਮੱਸਿਆ ਨੂੰ ਲੈ ਕੇ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਰੈਡ ਜੋਨ ਵਿਚ ਸ਼ਰਾਬ ਦੇ ਠੇਕੇ ਖੋਲਣ ਦੀ ਹਦਾਇਤਾਂ ਜਾਰੀ ਕਰ ਸਕਦੀ ਹੈ ਤਾਂ ਰੈਡ ਜੋਨ ਵਿਚ ਦੁਕਾਨਾਂ ਨੂੰ ਖੋਲਣ ਦੀ ਹਦਾਇਤਾਂ ਕਿਉਂ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਜਲੰਧਰ ਤੋਂ ਗੁਰਾਇਆ ਫਿਲੌਰ 30 -43 ਕਿ. ਮਿ. ਦੂਰ ਹੈ ਪਰ ਇਸ ਵਿਚ ਫਗਵਾੜਾ ਸ਼ਹਿਰ ਕੈਟਾਗਿਰੀ ਮੁਤਾਬਕ ਖੋਲਿਆ ਜਾ ਰਿਹਾ ਹੈ। ਉਨ੍ਹਾਂ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਡੀ. ਸੀ. ਜਲੰਧਰ ਅਤੇ ਸਰਕਾਰ ਤੱਕ ਪਹੁੰਚਾਵੇ ਅਤੇ ਉਨ੍ਹਾਂ ਦੀ ਇਸ ਸਮੱਸਿਆ ਦਾ ਹਲ ਕੀਤਾ ਜਾਵੇ। ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਸ਼ੁਕਰਵਾਰ ਨੂੰ ਉਹ ਡਿਪਟੀ ਕਮੀਸ਼ਨਰ ਜਲੰਧਰ ਨਾਲ ਗੱਲ ਕਰਨਗੇ ਅਤੇ ਦੁਕਾਨਦਾਰਾਂ ਦੀ ਸਮੱਸਿਆ ਨੂੰ ਹਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਇਸ ਮਹਾਂਮਾਰੀ ਨੂੰ ਦੇਖਦੇ ਹੋਏ ਹੀ ਇਹ ਫੈਸਲੇ ਲਏ ਗਏ ਹਨ। ਇਸ ਮੌਕੇ ਪ੍ਰੀਤਮ ਸਿੰਘ,ਸੁਨੀਲ ਕੁਮਾਰ,ਵਿਵੇਕ ਗੁਪਤਾ, ਅਸ਼ੋਕ ਗੁਗਨਾਨੀ,ਸੁਰਿੰਦਰ ਬਜਾਜ,ਹਰਪ੍ਰੀਤ ਸਿੰਘ,ਗੌਰਵ,ਸਤਪਾਲ ਗੁਲਾਟੀ ,ਜਸਵੀਰ ਸਿੰਘ ਰੁੜਕਾ,ਗੁਰਮੀਤ ਸਿੰਘ,ਸੰਜੀਵ ਹੀਰ,ਸੁਰਿੰਦਰ ਘਟਾਉੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਗੁਰਾਇਆ ਦੇ ਦੁਕਾਨਦਾਰ ਹਾਜਰ ਸਨ।
ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ’ਚ ਲਿਖਿਆ ‘ਇਕ ਖਤ ਆਪਣੇ ਹੀ ਨਾਂ’
NEXT STORY