ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)-ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਦੀ ਢਾਣੀ ਗੋਬਿੰਦ ਨਗਰੀ 'ਚ ਬਣਿਆ ਸਰਕਾਰੀ ਪ੍ਰਾਈਮਰੀ ਸਕੂਲ ਆਪਣੀਆਂ ਸਹੂਲਤਾਂ, ਮਿਹਨਤੀ ਸਟਾਫ, ਪੜ੍ਹਾਈ ਦੇ ਉਚੇ ਪੱਧਰ ਕਾਰਨ ਇਸ ਕਦਰ ਮਕਬੂਲ ਹੋਇਆ ਹੈ ਕਿ ਪਿੰਡ ਦੇ ਇਸ ਸਕੂਲ 'ਚ ਆਸ-ਪਾਸ ਦੇ ਚਾਰ ਪਿੰਡਾਂ ਤੋਂ ਇਲਾਵਾ ਮਲੋਟ ਸ਼ਹਿਰ ਤੋਂ ਵੀ ਬੱਚੇ ਪੜ੍ਹਨ ਲਈ ਆਉਂਦੇ ਹਨ। ਸਕੂਲ ਦੀ ਪ੍ਰੇਰਣਾਦਾਇਕ ਕਹਾਣੀ ਸਾਂਝੀ ਕਰਦਿਆਂ ਸਕੂਲ ਮੁੱਖੀ ਸੁਰਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ 2007 'ਚ ਇੱਥੇ ਅਧਿਆਪਕ ਵਜੋਂ ਸੇਵਾ ਆਰੰਭੀ ਸੀ ਅਤੇ ਇਸ ਸਕੂਲ ਨੂੰ ਇਕ ਮਿਸ਼ਨ ਵਜੋਂ ਲੈਂਦਿਆਂ ਉਨ੍ਹਾਂ ਆਪਣੇ ਸਾਥੀ ਅਧਿਆਪਕ ਅਰਜਨ ਸਿੰਘ ਨਾਲ ਇਸ ਮੁਕਾਮ ਤੇ ਪਹੁੰਚਾਇਆ ਹੈ। ਇਸ ਸਕੂਲ ਖੇਤਾਂ 'ਚ ਪਿੰਡ ਦੀ ਅਬਾਦੀ ਤੋਂ ਦੂਰ ਹੈ ਅਤੇ 2007 'ਚ ਇੱਥੇ ਕੇਵਲ 10 ਵਿਦਿਆਰਥੀ ਸਨ, ਪਰ ਇਨ੍ਹਾਂ ਅਧਿਆਪਕਾਂ ਦੀ ਲਗਨ ਨੇ ਸਕੂਲ 'ਚ ਪੜ੍ਹਾਈ ਦਾ ਪੱਧਰ ਇਸ ਲੈਵਲ ਤੱਕ ਉੱਚਾ ਕੀਤਾ ਕਿ ਹੁਣ ਇਥੇ ਕਬਰਵਾਲਾ, ਸਰਾਵਾਂਬੋਦਲਾ, ਭਗਵਾਨਪੁਰਾ, ਪਿੰਡ ਮਲੋਟ ਤੋਂ ਇਲਾਵਾ ਮਲੋਟ ਸ਼ਹਿਰ ਦੇ ਬੱਚੇ ਵੀ ਦਾਖਲਾ ਲੈਣ ਲਈ ਪਹੁੰਚ ਰਹੇ ਹਨ ਤੇ ਹੁਣ ਇਥੇ ਕੁੱਲ 55 ਬੱਚੇ ਪੜ੍ਹ• ਰਹੇ ਹਨ। ਸੁਰਿੰਦਰ ਸਿੰਘ ਆਖਦੇ ਹਨ ਕਿ ਇਸ ਸਕੂਲ 'ਚ ਬੱਚਿਆਂ ਨੂੰ ਲਿਆਉਣ ਲਈ ਉਨ੍ਹਾਂ ਆਪਣੀ ਕਾਰ ਵੀ ਵਰਤੀ ਅਤੇ ਜਦ ਮਾਪਿਆਂ ਨੂੰ ਇਸ ਸਕੂਲ ਦੀਆਂ ਖਾਸੀਅਤਾਂ ਦਾ ਪਤਾ ਲੱਗਿਆ ਤਾਂ ਹੁਣ ਦੂਰੋਂ ਵੀ ਬੱਚੇ ਆ ਰਹੇ ਹਨ। ਹੁਣ ਬੱਚਿਆਂ ਨੂੰ ਸਕੂਲ ਆਉਣ ਲਈ ਸਕੂਲ ਵੈਨ ਦੀ ਸਹੁਲਤ ਵੀ ਹੈ। ਇਸ ਸਕੂਲ ਦੇ ਬੱਚਿਆਂ ਦੀ ਅੰਗ੍ਰੇਜ਼ੀ ਉਚਾਰਨ ਅਤੇ ਲਿੱਖਣ 'ਚ ਮੁਹਾਰਤ ਮਹਿੰਗੇ ਨਿੱਜੀ ਸਕੂਲਾਂ ਦੇ ਬੱਚਿਆਂ ਨੂੰ ਪਿੱਛੇ ਛੱਡਦੀ ਹੈ। ਬੱਚਿਆਂ ਨੂੰ ਕੰਪਿਊਟਰ ਸਿੱਖਿਆ ਲਈ ਸੁਰਿੰਦਰ ਸਿੰਘ ਨੇ ਆਪਣਾ ਕੰਪਿਊਟਰ ਸਕੂਲ ਲੈ ਆਂਦਾ।
ਸੁਰਿੰਦਰ ਸਿੰਘ ਮੁਤਾਬਕ ਉਹ ਹੁਣ ਤੱਕ ਆਪਣੇ ਸਕੂਲ ਦੇ ਵਿਕਾਸ 'ਤੇ 1 ਲੱਖ ਰੁਪਏ ਆਪਣੀ ਜੇਬ 'ਚੋਂ ਵੀ ਖਰਚ ਕਰ ਚੁੱਕੇ ਹਨ। ਸਕੂਲ ਦਾ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਇਸ ਸਾਲ ਦਾ ਨਤੀਜਾ 98.7 ਫੀਸਦੀ ਰਿਹਾ ਹੈ ਅਤੇ ਜ਼ਿਲੇ 'ਚੋਂ ਇਸ ਸਕੂਲ ਦਾ ਦੂਜਾ ਸਥਾਨ ਰਿਹਾ ਹੈ। ਸਕੂਲ ਦਾ ਵਿਦਿਆਰਥੀ ਕਰਨ ਕੁਮਾਰ 60 ਤੱਕ ਪਹਾੜੇ ਸੁਣਾ ਕੇ ਜ਼ਿਲੇ 'ਚ ਪਹਿਲੇ ਸਥਾਨ 'ਤੇ ਰਿਹਾ ਹੈ। ਕਈ ਸਾਲਾਂ ਤੋਂ ਇਹ ਇਹ ਸਕੂਲ ਇਕ ਕਮਰੇ 'ਚ ਚੱਲ ਰਿਹਾ ਸੀ। 2010 ਤੱਕ ਤਾਂ ਇੱਥੇ ਬਿਜਲੀ ਵੀ ਨਹੀਂ ਸੀ ਪਰ ਮੁੱਖ ਅਧਿਆਪਕ ਨੇ ਆਪਣੀ ਸੂਝਬੂਝ ਨਾਲ ਇੱਥੇ ਆਰ.ਓ. ਪਲਾਂਟ ਲਗਵਾ ਲਿਆ, ਜਿਸ ਬਹਾਨੇ ਸਕੂਲ ਵਿਚ ਬਿਜਲੀ ਵੀ ਪੁੱਜ ਗਈ ਅਤੇ ਬੱਚਿਆਂ ਨੂੰ ਸਾਫ ਪਾਣੀ ਵੀ ਮਿਲਣ ਲੱਗਿਆ।
ਸਕੂਲ ਦੀ ਖਿਆਤੀ ਜਦ ਦੂਰ-ਦੂਰ ਤੱਕ ਫੈਲਣ ਲੱਗੀ ਤਾਂ ਕੈਨੇਡਾ ਸਮੇਤ ਕੁਝ ਦਾਨੀ ਸੱਜਣਾਂ ਨੇ ਸਹਿਯੋਗ ਕੀਤਾ ਅਤੇ ਹੁਣ ਇਕ ਹੋਰ ਕਮਰਾ ਤਿਆਰ ਹੋ ਗਿਆ, ਜਿਸ ਦੇ ਰੰਗ ਰੋਗਨ ਦਾ ਕੰਮ ਚੱਲ ਰਿਹਾ ਹੈ। ਸਕੂਲ 'ਚ ਸਹਿ ਵਿਦਿਅਕ ਗਤੀਵਿਧੀਆਂ ਤੇ ਵੀ ਵਿਸੇਸ਼ ਤੱਵਜੋਂ ਦਿੱਤੀ ਜਾਂਦੀ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਸਕੂਲ 'ਚ ਦੁਪਹਿਰ ਦਾ ਖਾਣਾ ਰੋਜ਼ਾਨਾਂ ਦੇਸੀ ਘਿਓ 'ਚ ਬਣਦਾ ਹੈ। ਹਰ ਸ਼ਨੀਵਾਰ ਕਾਜੂ ਬਦਾਮ ਪਾ ਕੇ ਖੀਰ ਬਣਾਈ ਜਾਂਦੀ ਹੈ ਅਤੇ ਬੱਚਿਆਂ ਨੂੰ ਰਜਵੀਂ ਖੀਰ ਉਪਲਬੱਧ ਕਰਵਾਈ ਜਾਂਦੀ ਹੈ। ਮਿੱਡ ਡੇ ਮੀਲ ਦੇ ਭੋਜਨ ਦੀ ਇਸ ਉਚ ਕੁਆਲਟੀ ਦਾ ਅਸਰ ਬੱਚਿਆਂ ਦੀ ਸਿਹਤ ਤੇ ਵੀ ਵਿਖਾਈ ਦਿੰਦਾ ਹੈ। ਪਿੱਛਲੇ ਦਿਨੀਂ ਜਦ ਡਿਪਟੀ ਕਮਿਸ਼ਨਰ ਡਾ : ਸੁਮੀਤ ਜਾਰੰਗਲ ਨੇ ਜ਼ਿਲ•ੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਖੂਨ ਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਇਸ ਸਕੂਲ ਦੇ ਸਾਰੇ ਬੱਚਿਆਂ ਦੇ ਖੂਨ 'ਚ ਹਿਮੋਗਲੋਬਿਨ ਦਾ ਪੱਧਰ 10 ਪੁਆਇੰਟ ਤੋਂ ਉਪਰ ਸੀ। ਡਿਪਟੀ ਕਮਿਸ਼ਨਰ ਸਕੂਲ ਦੇ ਮਿੱਡ ਡੇ ਮੀਲ ਦੀ ਸ਼ਲਾਘਾ ਕਰਦਿਆਂ ਆਖਦੇ ਹਨ ਕਿ ਪੌਸਟਿਕ ਭੋਜਨ ਦਾ ਬੱਚੇ ਲਈ ਵੱਡਾ ਮਹੱਤਵ ਹੈ। ਬੱਚਿਆਂ ਵਿਚ ਹਿਮੋਗਲੋਬਿਨ ਦਾ ਪੱਧਰ ਤੈਅ ਮਾਤਰਾ 'ਚ ਹੋਣ ਨਾਲ ਦਿਮਾਗ ਤੱਕ ਪੂਰੀ ਆਕਸੀਜਨ ਪੁੱਜਦੀ ਹੈ ਅਤੇ ਬੱਚਿਆਂ ਦੀ ਪੜ੍ਹਾਈ 'ਚ ਇਕਾਗਰਤਾ ਵੱਧਦੀ ਹੈ। ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਆਖਦੇ ਹਨ ਕਿ ਅਜਿਹੇ ਅਧਿਆਪਕ ਹੋਰਨਾਂ ਲਈ ਪ੍ਰੇਰਣਾ ਸ਼੍ਰੋਤ ਹਨ। 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੇ ਜ਼ਿਲਾ ਕੋਆਰਡੀਨੇਟਰ ਕਮਲਪ੍ਰੀਤ ਸਿੰਘ ਦੱਸਦੇ ਹਨ ਕਿ ਇਹ ਸਕੂਲ ਪ੍ਰੋਜੈਕਟ ਦੇ ਅਨੁਸਾਰ ਪੜ੍ਹਾਈ ਕਰਵਾ ਕੇ ਬੱਚਿਆਂ ਦਾ ਭੱਵਿਖ ਤਰਾਸ਼ ਰਿਹਾ ਹੈ।
ਧਰਮਿੰਦਰ ਦੇ ਵੱਡੇ ਲਾਡਲੇ ਨੂੰ ਜਦੋਂ ਡਿੰਪਲ ਕਪਾਡੀਆ ਦੀਆਂ ਬੇਟੀਆਂ ਆਖਣ ਲੱਗੀਆਂ ਸਨ 'ਛੋਟੇ ਪਾਪਾ'
NEXT STORY