ਤਪਾ ਮੰਡੀ (ਮੇਸ਼ੀ ਹਰੀਸ਼) : ਪੰਜਾਬ ਸਕੂਲ ਸਿੱਖਿਆ ਵਿਭਾਗ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਜਿੱਥੇ ਉੱਚ ਸਿੱਖਿਆ ਪ੍ਰਦਾਨ ਕਰ ਰਿਹਾ ਹੈ, ਉੱਥੇ ਹੀ ਇਸ ਨੂੰ ਪ੍ਰਫੁੱਲਿਤ ਕਰਨ ਲਈ ਮੇਲਿਆਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਤਪਾ ਦੇ ਪਿੰਡ ਦਰਾਜ ਵਿਖੇ ਸਰਕਾਰੀ ਹਾਈ ਸਕੂਲ 'ਚ ਗਣਿਤ ਮੇਲਾ ਲਗਾਇਆ ਗਿਆ। ਇਸ ਵਿੱਚ ਛੇਵੀਂ ਤੋਂ ਦਸਵੀਂ ਤੱਕ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਗਣਿਤ ਵਿਸ਼ੇ ਨਾਲ ਸਬੰਧਿਤ ਮਾਡਲ ਅਤੇ ਕਰਿਆਨਾ ਤਿਆਰ ਕਰਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮੁੱਖ ਅਧਿਆਪਕ ਕ੍ਰਿਸ਼ਨ ਕੁਮਾਰ ਬੀ. ਐਮ. ਮੈਥ ਅਤੇ ਅਧਿਆਪਕਾ ਨੇ ਵਿਦਿਆਰਥੀਆਂ ਤੋਂ ਸਵਾਲ ਵੀ ਪੁੱਛੇ। ਇਸ ਗਣਿਤ ਮੇਲੇ ਦੀ ਪੂਰੀ ਤਿਆਰੀ ਮੁੱਖ ਅਧਿਆਪਕ ਦੀ ਅਗਵਾਈ ਹੇਠ ਕਮਲ ਜਿੰਦ ਮੈਥ ਮਾਸਟਰ ਵੱਲੋਂ ਕਰਵਾਈ ਗਈ। ਇਸ ਮੇਲੇ ਵਿਚ ਪਿੰਡ ਵਾਸੀਆਂ ਨੇ ਸਕੂਲ ਵਿੱਚ ਪੁੱਜ ਕੇ ਗਣਿਤ ਮੇਲੇ ਨੂੰ ਵੇਖਿਆ ਅਤੇ ਨਾਲ ਹੀ ਸਕੂਲ ਐੱਚ. ਐੱਮ. ਐੱਸ. ਕਮੇਟੀ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਕਰਤ ਕੀਤੀ ਗਈ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਨੇ 'ਔਰਤਾਂ' ਲਈ ਕੀਤੇ ਵੱਡੇ ਐਲਾਨ
NEXT STORY