ਫਿਰੋਜ਼ਪੁਰ (ਕੁਮਾਰ) - ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿਚ ਸ਼ੁਰੂ ਕੀਤੀ ਗਈ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਮੁਹਿੰਮ ਦੀ ਸਿੱਖਿਆ ਮੰਤਰੀ ਪੰਜਾਬ ਤੋਂ ਲੈ ਕੇ ਜ਼ਿਲਾ ਸਿੱਖਿਆ ਅਫ਼ਸਰ ਤੱਕ ਪ੍ਰਸ਼ੰਸਾ ਕਰ ਰਹੇ ਹਨ ਪਰ ਜਦੋਂ ਸਰਕਾਰੀ ਸਕੂਲਾਂ ਦਾ 'ਜਗ ਬਾਣੀ' ਦੀ ਟੀਮ ਨੇ ਦੌਰਾ ਕੀਤਾ ਤਾਂ ਅਸਲੀਅਤ ਕੁਝ ਹੋਰ ਹੀ ਦਿਖਾਈ ਦਿੱਤੀ।
ਸਰਵੇ ਦੇ ਦੌਰਾਨ ਦੇਖਿਆ ਗਿਆ ਕਿ ਇਸ ਪ੍ਰਾਜੈਕਟ ਨੇ ਸਕੂਲਾਂ ਵਿਚ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਤੇ ਅਧਿਆਪਕਾਂ ਤੇ ਬੁਨਿਆਦੀ ਢਾਂਚੇ ਦੀ ਭਾਰੀ ਘਾਟ ਨਾਲ ਪਹਿਲਾਂ ਹੀ ਜੂਝ ਰਿਹਾ ਸਮੁੱਚਾ ਸਰਕਾਰੀ ਸਕੂਲ ਪ੍ਰਸ਼ਾਸਨ ਗਣਿਤ, ਸਾਇੰਸ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਮੇਲਿਆਂ ਵਿਚ ਉਲਝ ਕੇ ਰਹਿ ਗਿਆ ਹੈ। ਪੰਜਾਬ ਸਰਕਾਰ ਦੇ ਏ. ਸੀ. ਕਮਰਿਆਂ ਵਿਚ ਬੈਠੇ ਮੰਤਰੀਆਂ ਅਤੇ ਖਾਸ ਕਰ ਕੇ ਸੈਕਟਰੀ ਐਜੂਕੇਸ਼ਨ ਪੰਜਾਬ ਵੱਲੋਂ ਜਾਰੀ ਇਹ ਮੇਲੇ ਲਾਉਣ ਦੇ ਆਦੇਸ਼ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਹੈ।
ਅਧਿਆਪਕ ਸੈਮੀਨਾਰਾਂ ਅਤੇ ਮੇਲਿਆਂ 'ਚ ਉਲਝੇ ਪਏ ਹਨ
ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪਹਿਲਾਂ ਇਹ ਫਰਮਾਨ ਜਾਰੀ ਕੀਤਾ ਸੀ ਕਿ ਚਾਹੇ ਕਿਸੇ ਨੇ 5ਵੀਂ, 6ਵੀਂ ਅਤੇ 7ਵੀਂ ਤੱਕ ਸਿੱਖਿਆ ਹਾਸਲ ਕੀਤੀ ਹੈ ਜਾਂ ਨਹੀਂ, ਅਧਿਆਪਕ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਮੁਤਾਬਿਕ ਪਹਿਲੀ ਤੋਂ 8ਵੀਂ ਤੱਕ ਕਲਾਸਾਂ ਵਿਚ ਦਾਖਲਾ ਦੇਣ। ਜਦ ਸਰਕਾਰੀ ਸਕੂਲਾਂ ਵਿਚ ਅਜਿਹੇ ਵਿਦਿਆਰਥੀਆਂ ਨੂੰ ਦਾਖਲ ਕਰ ਲਿਆ ਹੈ ਤਾਂ ਹੁਣ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਬੇਸਿਕ ਪੜ੍ਹਾਉਣ ਦੇ ਲਈ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਪਹਿਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਮੁਹਿੰਮ ਸਬੰਧੀ ਜਾਣਕਾਰੀ ਦੇਣ ਦੇ ਲਈ ਸੈਮੀਨਾਰ ਚਲਾਉਂਦੇ ਰਹੇ, ਫਿਰ ਅਧਿਆਪਕ ਸੈਮੀਨਾਰ ਲਗਾਉਣ ਦੇ ਲਈ ਤਿਆਰੀਆਂ ਵਿਚ ਜੁਟ ਗਏ।
'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਮੁਹਿੰਮ ਦੇ ਚੱਲਦੇ ਪੰਜਾਬ ਭਰ ਦੇ 1650 ਸੀਨੀਅਰ ਸੈਕੰਡਰੀ, 1939 ਹਾਈ, 345 ਵੋਕੇਸ਼ਨਲ ਅਤੇ 16 ਹਜ਼ਾਰ ਦੇ ਕਰੀਬ ਐਲੀਮੈਂਟਰੀ ਸਕੂਲਾਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਭਰ ਵਿਚ ਇਸ ਮੁਹਿੰਮ ਦੇ ਤਹਿਤ 2500 ਤੋਂ ਜ਼ਿਆਦਾ ਅਧਿਆਪਕ ਸਕੂਲਾਂ ਤੋਂ ਫੀਲਡ ਵਿਚ ਲਗਾ ਦਿੱਤੇ ਗਏ ਹਨ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਅਧਿਆਪਕ ਉਹ ਹਨ, ਜੋ ਸਕੂਲਾਂ ਵਿਚ ਰਹਿਣਾ ਅਤੇ ਪੜ੍ਹਾਉਣਾ ਪਸੰਦ ਨਹੀ ਕਰਦੇ।
ਆਪਣੀ ਖਸਤਾ ਹਾਲਤ 'ਤੇ ਹੰਝੂ ਵਹਾ ਰਿਹੈ ਬਾਹਮਣੀਵਾਲਾ ਦਾ ਰੇਲਵੇ ਸਟੇਸ਼ਨ
NEXT STORY