ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲ ਦਲ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸੂਬੇ ਵਿਚ ਬੇਕਾਰ ਪਏ ਨਵੇਂ ਵੈਂਟੀਲੇਟਰ ਚਲਾਉਣ ਨੂੰ ਯਕੀਨੀ ਕਰਨ ਲਈ ਜੰਗੀ ਪੱਧਰ ’ਤੇ ਜ਼ਰੂਰੀ ਡਾਕਟਰੀ ਮਾਹਿਰਾਂ ਦੀ ਭਰਤੀ ਕਰਨ ਤਾਂ ਕਿ ਕੋਵਿਡ ਮਰੀਜ਼ਾਂ ਲਈ ਇਸ ਜੀਵਨ ਰੱਖਿਅਕ ਸਹੂਲਤ ਦੀ ਉਪਲਬਧਤਾ ਯਕੀਨੀ ਕੀਤੀ ਜਾ ਸਕੇ।
ਪਾਰਟੀ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਕਿ ਭਾਵੇਂ ਹੀ ਰਾਜ ਨੂੰ ਮਹੀਨਿਆਂ ਤੋਂ 300 ਨਵੇਂ ਵੈਂਟੀਲੇਟਰ ਮਿਲੇ ਸਨ ਪਰ ਕਰਮਚਾਰੀਆਂ ਦੀ ਘਾਟ ਵਿਚ ਉਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ।
ਮਲੂਕਾ ਨੇ ਕਿਹਾ ਕਿ ਕੋਵਿਡ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਆਕਸੀਜਨ ਅਤੇ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਯਕੀਨੀ ਕਰਨੀ ਚਾਹੀਦੀ ਹੈ। ਮਲੂਕਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਇਸ ਸਮੇਂ ਰਾਜਨੀਤੀ ਕਰਨਾ ਛੱਡ ਦੇਣ। ਇਹ ਸਮਾਂ ਕਾਂਗਰਸ ਪਾਰਟੀ ਵਿਚ ਰਾਜਨੀਤੀ ਜਾਂ ਅੰਦਰੂਨੀ ਲੜਾਈਆਂ ਨੂੰ ਨਿਪਟਾਉਣ ਦਾ ਸਮਾਂ ਨਹੀਂ ਹੈ।
ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ 'ਤੇ ਭੜਕੇ ਜਥੇਦਾਰ ਨੇ ਸ਼ਰੇਆਮ ਕੀਤਾ ਚੈਲੇਂਜ (ਵੀਡੀਓ)
NEXT STORY