ਪਟਨਾ- ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਬਾਲ ਲੀਲਾ ਗੁਰਦੁਆਰਾ ਨੂੰ ਇਕ ਮਹੀਨੇ ਅੰਦਰ 50 ਕਰੋੜ ਦੀ ਫਿਰੌਤੀ ਨਾ ਦਿੱਤੇ ਜਾਣ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ 'ਤੇ ਭੜਕੇ ਸਿੱਖ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ ਵੀਡੀਓ ਰਾਹੀਂ ਉਨ੍ਹਾਂ ਨੂੰ ਚੈਂਲੇਂਜ ਕੀਤਾ ਹੈ ਕਿ 'ਜਿਸ ਨੇ ਵੀ ਆਉਣਾ ਹੈ ਉਹ ਭਾਵੇ ਤੋਪਾਂ, ਟੈਂਕਾਂ ਲੈ ਕੇ ਆ ਜਾਵੇ। ਸਾਡੇ ਸਰੀਰ ਵਿੱਚ ਜਦੋਂ ਤੱਕ ਪ੍ਰਾਣ ਹਨ ਅਤੇ ਅਸੀਂ ਉਸ ਹਮਵਾਰ ਨੂੰ ਜਿਨ੍ਹਾਂ ਚਿਰ ਅਸੀਂ ਪ੍ਰਾਣਹੀਨ ਨਹੀਂ ਕਰ ਦਿੰਦੇ ਉਦੋਂ ਤੱਕ ਕਿਸੇ ਨੂੰ ਵੀ ਪਟਨਾ ਸਾਹਿਬ ਦੇ ਦਰਵਾਜੇ ਵੱਲ ਬੁਰੀ ਨਜ਼ਰ ਨਾਲ ਦੇਖਣ ਤੱਕ ਨਹੀਂ ਦਿਆਂਗੇ।'
ਇਹ ਵੀ ਪੜ੍ਹੋ- ਇਸ ਸੂਬੇ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ
ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ 'ਜਿਸ ਨੇ 50 ਕਰੋੜ ਰੁਪਏ ਲੈਣੇ ਹਨ, ਉਹ ਆਪਣੇ ਬੋਰੇ ਨਾਲ ਲੈ ਕੇ ਆਵੇ ਅਤੇ ਇਕ ਬੋਰਾ ਖਾਲੀ ਵੀ ਨਾਲ ਲੈ ਕੇ ਆਵੇ ਜਿਸ ਵਿੱਚ ਉਹ ਆਪਣਾ ਸਿਰ ਲੈ ਕੇ ਜਾਵੇ। ਅਸੀਂ ਹੱਦ ਤੋਂ ਜ਼ਿਆਦਾ ਨਿਰਮਾਣ ਹਾਂ ਹੱਦ ਤੋਂ ਜ਼ਿਆਦਾ ਹਲੀਮੀ ਰੱਖਦੇ ਹਾਂ ਪਰ ਜਦੋਂ ਸਾਡੇ ਤਖ਼ਤ ਸਾਹਿਬਾਨ ਸਾਡੇ ਗੁਰੂ ਸਥਾਨਾਂ ਬਾਰੇ ਕੋਈ ਇਸ ਤਰ੍ਹਾਂ ਦੀ ਸੋਚ ਰੱਖੇਗਾ ਤਾਂ ਸਾਡੇ ਸਤ ਗੁਰੂ ਨੇ ਸਾਨੂੰ ਸੀਰੀ ਸਾਹਿਬ ਵੀ ਬਖਸ਼ੀ ਹੈ।'
ਜ਼ਿਕਰਯੋਗ ਹੈ ਕਿ ਇਹ ਧਮਕੀ ਭਰੀ ਚਿੱਠੀ ਰਜਿਸਟਰਡ ਡਾਕ ਤੋਂ ਮਿਲਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਭਾਜੜਾਂ ਪੈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਹਾਰ ਦੇ ਡੀ.ਜੀ.ਪੀ. ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸਿਆ ਗਿਆ ਕਿ ਉਸੇ ਲਿਫ਼ਾਫ਼ੇ 'ਚ ਇਕ ਦੂਜੀ ਚਿੱਠੀ 'ਚ ਹਾਈ ਸਕੂਲ ਦੇ ਪ੍ਰਿੰਸੀਪਲ ਅਤੇ 2 ਅਧਿਆਪਾਕਾਂ 'ਤੇ ਪੁਰਾਣੇ ਧਰਮ ਗ੍ਰੰਥਾਂ ਨੂੰ ਸਾੜਨ, ਵੇਚਣ ਅਤੇ ਨਸ਼ਟ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਰੋਨਾ ਨਾਲ ਜੰਗ ਕਿਵੇਂ ਜਿੱਤਾਂਗੇ, ਵੈਂਟੀਲੇਟਰ 11 ਚਲਾਉਣ ਵਾਲਾ ਇਕ ਵੀ ਨਹੀਂ
NEXT STORY