ਚੰਡੀਗੜ੍ਹ — ਸੂਬੇ 'ਚ ਲਗਭਗ 13 ਸਾਲ 'ਚ ਸੇਂਟ੍ਰਲ ਪੁਲ ਦਾ ਸਾਢੇ 4 ਲੱਖ ਟਨ (700 ਕਰੋੜ ਰੁਪਏ ਦਾ) ਅਨਾਜ ਸੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਕਾਰਨ ਐੱਫ. ਸੀ. ਆਈ. ਇੰਸਪੈਕਟਰਾਂ ਵਲੋਂ ਅਨਾਜ ਵੇਚਣ ਤੇ ਵਜਨ ਵਧਾਉਣ ਲਈ ਅਨਾਜ ਨੂੰ ਪਾਣੀ ਲਾਉਣ ਦੇ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਅਜੇ ਪੰਜਾਬ ਦੀ ਜਨਸੰਖਿਆ ਕਰੀਬ 2.96 ਕਰੋੜ ਹੈ। ਜੇਕਰ ਮੰਨ ਲਈਏ ਕਿ ਹਰ ਦਿਨ ਔਸਤਨ ਇਕ ਵਿਅਕਤੀ 500 ਗ੍ਰਾਮ ਅਨਾਜ ਇਸਤੇਮਾਲ ਕਰਦਾ ਹੈ ਤਾਂ ਪੂਰੇ ਪੰਜਾਬ ਦੇ ਲੋਕਾਂ ਲਈ ਇਹ ਕਰੀਬ 30 ਦਿਨ ਲਈ ਕਾਫੀ ਸੀ। ਇੰਨੇ ਸਾਲ ਤਕ ਕੇਂਦਰੀ ਖਰੀਦ ਏਜੰਸੀ ਐੱਫ. ਸੀ. ਆਈ. ਲਈ ਪਨਗ੍ਰੇਨ, ਪੰਜਾਬ ਏਗ੍ਰੋ, ਪਨਸਪ, ਮਾਰਕਫੇਡ ਤੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਨਵੀਂ ਖਰੀਦ ਦਾ ਟਾਰਗੇਟ ਪੂਰਾ ਕਰਨ 'ਚ ਜੁਟੀ ਰਹੀ ਤੇ ਪੁਰਾਣਾ ਅਨਾਜ ਸੜਦਾ ਰਿਹਾ।
ਇੰਨਾ ਹੀ ਨਹੀਂ ਵੱਖ-ਵੱਖ ਜ਼ਿਲਿਆਂ 'ਚ ਖੁੱਲ੍ਹੇ 'ਚ ਪਏ ਅਨਾਜ ਦੀ ਰੱਖਵਾਲੀ ਦੇ ਲਈ ਲਗਾਏ ਗਏ ਚੌਕੀਦਾਰਾਂ ਦੀ ਤਨਖਾਹ 'ਤੇ ਕੇਂਦਰ ਨੇ 40 ਕਰੋੜ ਰੁਪਏ ਖਰਚ ਕਰ ਦਿੱਤੇ। ਇਸ 4.50 ਲੱਖ ਟਨ ਖਰਾਬ ਅਨਾਜ 'ਚੋਂ 4 ਲੱਖ ਟਨ ਕਰੀਬ 85 ਕਰੋੜ 'ਚ ਓਪਨ ਮਾਰਕਿਟ 'ਚ 3 ਕਿਲੋ ਵੇਚਿਆ ਗਿਆ। ਇਸ ਦਾ ਉਪਯੋਗ ਹੁਣ ਸਿਰਫ ਕੈਟਲ ਫੀਡ 'ਚ ਹੋ ਸਕੇਗਾ ਪਰ ਹੁਣ ਵੀ ਕਰੀਬ 50 ਹਜ਼ਾਰ ਟਨ ਅਨਾਜ ਖੁੱਲ੍ਹੇ 'ਚ ਪਿਆ ਹੈ ਤੇ ਉਸ ਦੀ ਰੱਖਵਾਲੀ ਵੀ ਹੋ ਰਹੀ ਹੈ।
ਕੁਝ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਦੇ ਲਾਲਚ ਦੀ ਵਜ੍ਹਾ ਨਾਲ ਹਜ਼ਾਰਾਂ ਟਨ ਕਣਕ ਸੜ ਗਈ। ਇਸ ਨਾਲ ਆਰਥਿਕ ਨੁਕਸਾਨ ਤਾਂ ਹੋਇਆ ਹੀ ਅੰਨ ਦੀ ਬਰਬਾਦੀ ਵੀ ਹੋਈ। ਰਾਮਪੁਰਾ ਸ਼ਹਿਰ ਦੇ ਗੋਦਾਮ 'ਚ 2008-09 ਤੇ 2011-12, 2012-13 ਤੇ 2014-15 ਤਕ ਭੰਡਾਰ ਕੀਤੀ ਕਣਕ ਮਿੱਟੀ ਬਣ ਗਈ। ਪਨਗ੍ਰੇਨ ਦਾ 2014-15 ਦਾ ਕਰੀਬ 20 ਹਜ਼ਾਰ ਗੱਟਾ ਕਣਕ ਬਠਿੰਡਾ ਰੋਡ ਸਮੇਤ ਕਈ ਗੋਦਾਮਾਂ 'ਚ ਸੜ ਰਿਹਾ ਹੈ। ਪਨਸਪ ਦੀ 9 ਹਜ਼ਾਰ ਟਨ ਕਣਕ ਦੀ ਬੋਲੀ ਜਲਦ ਲੱਗਣ ਵਾਲੀ ਹੈ। ਮਾਰਕਿਟ ਕਮੇਟੀ ਦੇ ਰਿਕਾਰਡ ਮੁਤਾਬਕ ਕਣਕ ਦੀ ਖਰੀਦ 12 ਲੱਖ 84 ਹਜ਼ਾਰ 444 ਗੱਟੇ ਹੋਈ ਹੈ, ਜਦ ਕਿ ਫਤਿਹਗੜ੍ਹ ਸਾਹਿਬ ਝੋਨੇ ਦੀ ਖਰੀਦ 31 ਲੱਖ 46 ਹਜ਼ਾਰ 409 ਗੱਟੇ ਹੋਈ ਹੈ।
ਐੱਫ. ਸੀ. ਆਈ. ਲਈ ਰਾਜ ਦੀਆਂ ਏਜੰਸੀਆਂ ਨੇ ਅਨਾਜ ਦੀ ਖਰੀਦਾਰੀ ਕੀਤੀ ਸੀ ਪਰ ਹੱਦ ਤਾਂ ਇਹ ਹੈ ਕਿ 13 ਸਾਲ ਤੋਂ ਇਸ ਨੂੰ ਵੇਚਣ ਨੂੰ ਲੈ ਕੇ ਕੇਂਦਰ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਸੂਬੇ 'ਚ ਭਲੇ ਹੀ ਅਨਾਜ ਦਾ ਭੰਡਾਰਨ ਕੀਤਾ ਗਿਆ ਹੋਵੇ ਪਰ ਵੇਚਣ ਦਾ ਅਧਿਕਾਰ ਕੇਂਦਰ ਕੋਲ ਹੀ ਸੀ। ਇਸ ਕਾਰਨ ਅਨਾਜ ਸੜਦਾ ਰਿਹਾ। 2017 'ਚ ਵੇਚਣ ਦਾ ਅਧਿਕਾਰ ਰਾਜ ਨੂੰ ਮਿਲਿਆ। ਹੁਕਮ ਮਿਲਦੇ ਹੀ ਸਰਕਾਰ ਨੇ ਓਪਨ ਮਾਰਕਿਟ 'ਚ ਤਿੰਨ ਰੁਪਏ ਪ੍ਰਤੀ ਕਿਲੋ ਵੇਚਣ ਲਈ ਟੇਂਡਰ ਕੱਢੇ, ਜਿਸ 'ਚ 4 ਲੱਖ ਟਨ ਵਿੱਕ ਗਿਆ।
ਫਤਿਹਗੜ੍ਹ ਸਾਹਿਬ ਦੇ ਪਿੰਡ ਸਦੋਮਾਜਰਾ 'ਚ ਖੁੱਲ੍ਹੇ 'ਚ ਪਏ ਅਨਾਜ ਦੀ ਰੱਖਵਾਲੀ ਕਰਨ ਵਾਲੇ ਹਾਕਮ ਸਿੰਘ ਨੇ ਦੱਸਿਆ ਕਿ ਕਰੀਬ 11 ਸਾਲ ਤੋਂ ਇਥੋਂ ਦੀ ਚੌਕੀਦਾਰੀ ਕਰ ਰਿਹਾ ਹਾਂ। ਕਣਕ ਦੀਆਂ ਇਥੇ 8 ਹਜ਼ਾਰ ਤੋਂ ਵੱਧ ਬੋਰੀਆਂ ਹਨ। ਕਣਕ ਪੂਰੀ ਤਰ੍ਹਾਂ ਸੜ ਚੁੱਕੀ ਹੈ। ਇਥੋਂ ਤਕ ਕਿ ਖਰਾਬ ਕਣਕ ਤੋਂ ਬਾਰਿਸ਼ ਦੇ ਦਿਨਾਂ 'ਚ ਉਠਣ ਵਾਲੀ ਬਦਬੂ ਦੀ ਮਾਰ ਨਲਾ ਆਸਪਾਸ ਰਹਿਣ ਵਾਲੇ ਲੋਕ ਵੀ ਬਹੁਤ ਪਰੇਸ਼ਾਨ ਰਹਿੰਦੇ ਹਨ। ਕਣਕ ਇਸ ਕਦਰ ਸੜ ਚੁੱਕੀ ਹੈ ਕਿ ਖੁੱਲ੍ਹੇ 'ਚ ਪਏ ਇਸ ਕਣਕ ਦੀ ਕੋਈ ਚੋਰੀ ਵੀ ਨਹੀਂ ਕਰਦਾ। ਇਹ ਹੁਣ ਕੈਟਲ ਫੀਡ ਲਾਇਕ ਵੀ ਨਹੀਂ ਰਹਿ ਗਿਆ ਹੈ।
ਪਰਮਿਸ਼ਨ ਮਿਲੀ ਤਾਂ ਸੱਤ ਮਹੀਨੇ 'ਚ ਵੇਚਿਆ 4 ਲੱਖ ਟਨ ਸ੍ਰੇਂਟਲ ਪੁਲ ਦੇ ਖਰਾਬ ਅਨਾਜ ਨੂੰ ਵੇਚਣ ਦੀ ਪਰਮਿਸ਼ਨ ਸਿਰਫ ਐੱਫ.ਸੀ. ਆਈ. ਨੂੰ ਸੀ। 2017 'ਚ ਕੇਂਦਰ ਤੋਂ ਰਾਜ ਨੂੰ ਖਰਾਬ ਅਨਾਜ ਵੇਚਣ ਦੀ ਪਰਮਿਸ਼ਨ ਮਿਲੀ ਤਾਂ 7 ਮਹੀਨੇ 'ਚ 4.5 ਲੱਖ ਟਨ ਖਰਾਬ ਅਨਾਜ 'ਚ 4 ਲੱਖ ਟਨ ਓਪਨ ਮਾਰਕਿਟ 'ਚ ਕੈਟਲ ਫੀਡ ਦੇ ਲਈ ਵੇਚ ਦਿੱਤਾ। -ਕੇ. ਏ.ਪੀ. ਸਿਨਹਾ, ਪ੍ਰਿੰਸੀਪਲ ਸੇਕ੍ਰੇਟਰੀ ਫੂਡ ਐਂਡ ਸਿਵਲ ਸਪਲਾਈ ਪੰਜਾਬ
CM ਖੱਟੜ ਦੇ ਭੋਰਸਾ ਦੇਣ ਤੋਂ ਬਾਅਦ ਬਾਰ ਕਾਊਂਸਲ ਹਰਿਆਣਾ ਤੇ ਪੰਜਾਬ ਨੇ ਵਾਪਸ ਲਈ ਹੜਤਾਲ
NEXT STORY