ਗੁਰਦਾਸਪੁਰ (ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਇਕ ਦੁਖ ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੇ ਜਾ ਰਹੇ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਵਾਲੀ ਟਰਾਲੀ 'ਤੇ ਬਿਜਲੀ ਦੀ ਤਾਰ ਡਿੱਗਣ ਨਾਲ ਅਚਾਨਕ ਕਰੰਟ ਆ ਗਿਆ, ਜਿਸ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਵਿੰਦਰ ਸਿੰਘ ਦਾ 23 ਸਾਲਾ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ ਜੋ ਕਿ ਟਰਾਲੀ ਦੇ ਨਾਲ-ਨਾਲ ਨੰਗੇ ਪੈਰ ਪੈਦਲ ਚੱਲਦਾ ਹੋਇਆ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰ ਰਿਹਾ ਸੀ, ਉਸ ਨੂੰ ਜ਼ਬਰਦਸਤ ਕਰੰਟ ਲੱਗ ਗਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਵਿਦੇਸ਼ੋਂ ਆਏ ਪੁੱਤ ਨੇ ਪਿਓ ਦਾ ਸੁਫ਼ਨਾ ਕੀਤਾ ਪੂਰਾ, ਸਿੱਧਾ ਖੇਤਾਂ 'ਚ ਉਤਾਰਿਆ ਹੈਲੀਕਾਪਟਰ
ਇਸ ਦੌਰਾਨ ਕੁਝ ਟਰਾਲੀ 'ਤੇ ਬੈਠੇ ਕੁਝ ਨੌਜਵਾਨਾਂ ਸੇਵਾਦਾਰਾਂ ਨੂੰ ਬਿਜਲੀ ਦਾ ਝਟਕਾ ਲੱਗਾ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਇਸ ਉਪਰੰਤ ਸੇਵਾਦਾਰਾਂ ਅਤੇ ਸਥਾਨਕ ਲੋਕਾਂ ਨੇ ਬਿਕਰਮਜੀਤ ਸਿੰਘ ਨੂੰ ਹਸਪਤਾਲ ਲਜਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦਰਦਨਾਕ ਹਾਦਸੇ ਨੂੰ ਲੈ ਕੇ ਪੂਰੇ ਇਲਾਕੇ 'ਚ ਮਾਹੌਲ ਗ਼ਮਗੀਨ ਹੈ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪਰਿਵਾਰ ਦਾ ਇਕਲੌਤਾ ਪੁੱਤ ਸੀ। ਜਿਸ ਦੀ ਉਮਰ 23 ਸਾਲ ਸੀ।
ਇਹ ਵੀ ਪੜ੍ਹੋ- ਪ੍ਰਕਾਸ਼ ਪੁਰਬ ਮੌਕੇ CM ਮਾਨ ਦਾ ਸੰਗਤਾਂ ਨੂੰ ਵੱਡਾ ਤੋਹਫ਼ਾ, ਅੱਜ ਤੋਂ ਇਨ੍ਹਾਂ ਤੀਰਥ ਸਥਾਨਾਂ ਲਈ ਰਵਾਨਾ ਹੋਵੇਗੀ ਟ੍ਰੇਨ
ਪਰਿਵਾਰ ਵੀ ਗੁਰਸਿੱਖ ਹੈ ਅਤੇ ਬਿਕਰਮ ਵੀ ਗੁਰੂ ਘਰ 'ਚ ਸੇਵਾ ਕਰਦਾ ਸੀ। ਅੱਜ ਵੀ ਉਹ ਸੇਵਾ ਦੇ ਤੌਰ 'ਤੇ ਇਹ ਨਗਰ ਕੀਰਤਨ 'ਚ ਪਾਲਕੀ ਸਾਹਿਬ ਦੀ ਟਰਾਲੀ 'ਤੇ ਹੱਥ ਰੱਖ ਕੇ ਨਾਲ ਚੱਲ ਰਿਹਾ ਸੀ, ਜਦੋਂ ਕਰੰਟ ਬਿਜਲੀ ਦਾ ਤਾਰ ਡਿੱਗੀ ਤਾਂ ਇਸਦਾ ਹੱਥ ਟਰਾਲੀ ਨਾਲ ਹੋਣ ਕਰਕੇ ਇਸਦੀ ਮੌਕੇ 'ਤੇ ਹੀ ਮੋਤ ਹੋ ਗਈ।
ਇਹ ਵੀ ਪੜ੍ਹੋ- ਬਾਬਾ ਨਾਨਕ ਜੀ ਦੇ ਗੁਰਪੁਰਬ 'ਤੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀਆਂ, ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੋਂ ਆਏ ਪੁੱਤ ਨੇ ਪਿਓ ਦਾ ਸੁਫ਼ਨਾ ਕੀਤਾ ਪੂਰਾ, ਸਿੱਧਾ ਖੇਤਾਂ 'ਚ ਉਤਾਰਿਆ ਹੈਲੀਕਾਪਟਰ
NEXT STORY