ਲੁਧਿਆਣਾ (ਹਿਤੇਸ਼) : ਮਹਾਨਗਰ ਦੇ ਵੱਖ-ਵੱਖ ਹਿੱਸਿਆਂ ’ਚ ਗ੍ਰੀਨ ਬੈਲਟ ਦੀ ਜਗ੍ਹਾ ’ਚ ਹੋਏ ਨਿਰਮਾਣ ਨੂੰ ਹਟਾਉਣ ਦੀ ਕਾਰਵਾਈ ਹੋਵੇਗੀ, ਜਿਸ ਦੇ ਲਈ ਐੱਨ. ਜੀ. ਟੀ. ਨੇ ਡੀ. ਸੀ. ਦੀ ਅਗਵਾਈ ਵਾਲੀ ਕਮੇਟੀ ਤੋਂ ਰਿਪੋਰਟ ਮੰਗੀ ਹੈ। ਇਸ ਮਾਮਲੇ ’ਚ ਪਬਲਿਕ ਐਕਸ਼ਨ ਕਮੇਟੀ ਵਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਲਗਾਏ ਗਏ ਕੇਸ ’ਚ ਮੁੱਦਾ ਚੁੱਕਿਆ ਗਿਆ ਹੈ ਕਿ ਇੰਪਰੂਵਮੈਂਟ ਟਰੱਸਟ ਤੇ ਗਲਾਡਾ ਵਲੋਂ ਕੋਈ ਏਰੀਆ ਡਿਵੈਲਪ ਕਰਦੇ ਸਮੇਂ ਬਣਾਏ ਗਏ ਪਾਰਕਾਂ ਤੋਂ ਇਲਾਵਾ ਨਗਰ ਨਿਗਮ ਵਲੋਂ ਮਾਸਟਰ ਪਲਾਨ ’ਚ ਮਾਰਕ ਕੀਤੀ ਗਈ ਗ੍ਰੀਨ ਬੈਲਟ ਦੀ ਜਗ੍ਹਾ ’ਚ ਸਟ੍ਰਕਚਰ ਬਣਾਏ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਕੀਤੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਪੜ੍ਹੋ ਪੂਰੀ List
ਇਨ੍ਹਾਂ ’ਚ 25 ਜਗ੍ਹਾ ਬਣੇ ਵੇਰਕਾ ਬੂਥ, ਆਮ ਆਦਮੀ ਕਲੀਨਿਕ, ਲਾਇਬ੍ਰੇਰੀ ਆਦਿ ਤੋਂ ਇਲਾਵਾ ਚਾਂਦ ਸਿਨੇਮਾ ਦੇ ਨਜ਼ਦੀਕ ਬਣ ਰਿਹਾ ਵੈਡਿੰਗ ਜ਼ੋਨ ਸ਼ਾਮਲ ਹੈ, ਜਿਸ ਨਿਰਮਾਣ ਨੂੰ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਨਿਰਦੇਸ਼ ਖਿਲਾਫ਼ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਕਮੇਟੀ ਵਲੋਂ ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਤੇ ਗਲਾਡਾ ਨੂੰ ਗ੍ਰੀਨ ਬੈਲਟ ਤੇ ਪਾਰਕ ਦੀ ਜਗ੍ਹਾ ਨੂੰ ਆਨਲਾਈਨ ਅਪਲੋਡ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਐੱਨ. ਜੀ. ਟੀ. ਵਲੋਂ ਡੀ. ਸੀ. ਦੀ ਅਗਵਾਈ ਵਾਲੀ ਜੁਆਇੰਟ ਕਮੇਟੀ ਤੋਂ ਰਿਪੋਰਟ ਮੰਗੀ ਹੈ।
ਇਸ ਵਿਚ ਵਾਤਾਵਰਣ ਮੰਤਰਾਲੇ ਦੇ ਅਫ਼ਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸ਼ਿਕਾਇਤ ਨੂੰ ਗਰਾਊਂਡ ਲੈਵਲ ’ਤੇ ਵੈਰੀਫਾਈ ਕਰ ਕੇ ਕਬਜ਼ੇ ਹਟਾਉਣ ਦੇ ਨਾਲ ਹੀ ਇਸ ਲਈ ਜ਼ਿੰਮੇਵਾਰ ਲੋਕਾਂ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਪੀ. ਏ. ਸੀ. ਵੱਲੋਂ ਲਗਾਏ ਗਏ ਕੇਸ ’ਤੇ ਵੀ ਨਗਰ ਨਿਗਮ ਨੂੰ ਸਰਾਭਾ ਨਗਰ ਵਿਚ ਲਈਅਰ ਵੈਲੀ ਦੀ ਜਗ੍ਹਾ ’ਤੇ ਬਣਾਏ ਗਏ ਬੀ. ਐਂਡ ਆਰ. ਬ੍ਰਾਂਚ ਦੇ ਦਫ਼ਤਰ ਨੂੰ ਤੋੜਨਾ ਪਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬੰਦ ਰਹਿਣਗੇ ਠੇਕੇ! ਐਲਾਨਿਆ ਗਿਆ ਡਰਾਈ ਡੇਅ
NEXT STORY