ਖਰੜ (ਅਮਰਦੀਪ) : ਰਿਟੇਲ ਕਰਿਆਨਾ ਮਰਚੈਂਟ ਐਸੋਸੀਏਸ਼ਨ ਖਰੜ ਨੇ ਐਲਾਨ ਕੀਤਾ ਹੈ ਕਿ ਖਰੜ ਦੇ ਸਮੂਹ ਕਰਿਆਨਾ ਦੁਕਾਨਦਾਰ 21 ਅਤੇ 22 ਜੂਨ ਨੂੰ 2 ਦਿਨਾਂ ਦੀ ਛੁੱਟੀ 'ਤੇ ਜਾਣਗੇ। ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਮੰਗਲ ਨੇ ਕਿਹਾ ਕਿ ਐਸੋਸੀਏਸ਼ਨ ਦੀ ਪਰੰਪਰਾ ਅਨੁਸਾਰ ਸਾਰੇ ਦੁਕਾਨਦਾਰ 2 ਦਿਨਾਂ ਲਈ ਛੁੱਟੀ 'ਤੇ ਜਾਣਗੇ ਅਤੇ ਖਰੜ ਅਤੇ ਆਸ-ਪਾਸ ਦੇ ਖੇਤਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਉਪ ਪ੍ਰਧਾਨ ਰਵੀ ਕਾਂਤ ਗੁਪਤਾ ਨੇ ਖ਼ਪਤਕਾਰਾਂ ਨੂੰ 21 ਜੂਨ ਤੋਂ ਪਹਿਲਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਅਪੀਲ ਕੀਤੀ।
ਟਰੈਕਟਰ ’ਚ ਟਰੱਕ-ਟਰਾਲਾ ਮਾਰਨ ਵਾਲੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
NEXT STORY