ਲਖਨਊ/ਲੁਧਿਆਣਾ (ਯੂ. ਐੱਨ. ਆਈ., ਨਾਸਿਰ, ਮੁੱਲਾਂਪੁਰੀ) - ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਤੇ ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਤੇ ਧਾਰਮਿਕ ਅਸਥਾਨਾਂ ਦੇ ਲੰਗਰਾਂ ਤੇ ਪ੍ਰਸ਼ਾਦਿ ਤੋਂ ਜੀ. ਐੱਸ. ਟੀ. ਹਟਾਉਣ ਦੀ ਮੰਗ ਦਾ ਸਮਰਥਨ ਕੀਤਾ ਹੈ। ਯਾਦਵ ਨੇ ਕਿਹਾ,''ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਮੁਫਤ ਭੋਜਨ ਦਾਨ ਨੂੰ ਭਾਜਪਾ ਨੇ ਦੰਡ ਦੇਣ ਦਾ ਫੈਸਲਾ ਕੀਤਾ ਹੈ। ਭਾਜਪਾ ਸਰਕਾਰ ਨੂੰ ਨਾ ਸਿਰਫ ਲੰਗਰ ਸੇਵਾ ਬਲਕਿ ਲੰਗਰ ਦੀ ਖਰੀਦ ਨੂੰ ਵੀ ਜੀ. ਐੱਸ. ਟੀ. ਮੁਕਤ ਕਰਨਾ ਚਾਹੀਦਾ ਹੈ। ਇੰਨਾ ਹੀ ਨਹੀਂ, ਪਿਛਲੀਆਂ ਕੇਂਦਰੀ ਸਰਕਾਰਾਂ ਨੇ ਤਾਂ ਲੰਗਰਾਂ ਲਈ ਵੈਟ ਵੀ ਮੁਆਫ ਕੀਤਾ ਸੀ।'' ਇਸ ਮੌਕੇ ਉਨ੍ਹਾਂ ਨਾਲ ਬਲਵੰਤ ਸਿੰਘ ਰਾਮੂਵਾਲੀਆ ਵੀ ਹਾਜ਼ਰ ਸਨ।
ਸਾਢੇ 4 ਮਹੀਨਿਆਂ 'ਚ ਜੀ. ਐੱਸ. ਟੀ. ਰਾਹੀਂ ਵਸੂਲੇ ਜਾ ਚੁੱਕੇ ਹਨ 2 ਕਰੋੜ ਰੁਪਏ
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਗਣਤੰਤਰ ਦੇ 70 ਸਾਲਾਂ 'ਚ 11 ਪ੍ਰਧਾਨ ਮੰਤਰੀ ਹੋਏ, ਕਦੇ ਲੰਗਰ ਸੇਵਾ 'ਤੇ ਕੋਈ ਟੈਕਸ ਨਹੀਂ ਲੱਗਾ। ਮੋਦੀ 12ਵੇਂ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੇ ਸਮੇਂ ਧਾਰਮਿਕ ਅਸਥਾਨਾਂ 'ਚ ਲੰਗਰਾਂ 'ਤੇ ਜੀ. ਐੱਸ. ਟੀ. ਟੈਕਸ ਥੋਪ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ 'ਚ ਹਰ ਦਿਨ ਲਗਭਗ 80 ਹਜ਼ਾਰ ਤੋਂ 1 ਲੱਖ ਤੱਕ ਦੀ ਗਿਣਤੀ 'ਚ ਸੰਗਤਾਂ ਲੰਗਰ ਛਕਦੀਆਂ ਹਨ। ਇਹ ਸੇਵਾ 24 ਘੰਟੇ ਚੱਲਦੀ ਹੈ। 17 ਜੁਲਾਈ ਤੋਂ ਦਸੰਬਰ 2017 ਤੱਕ ਕਰੀਬ ਸਾਢੇ 5 ਮਹੀਨਿਆਂ 'ਚ ਸਰਕਾਰ ਜੀ. ਐੱਸ. ਟੀ. ਰਾਹੀਂ 2 ਕਰੋੜ ਰੁਪਏ ਟੈਕਸ ਵਸੂਲ ਚੁੱਕੀ ਹੈ। ਇਸ ਨੂੰ ਵਾਪਸ ਕੀਤਾ ਜਾਵੇ। ਇਸ ਨਾਲ ਸਿੱਖ ਸਮਾਜ 'ਚ ਭਾਰੀ ਰੋਸ ਹੈ। ਕੇਂਦਰ ਸਰਕਾਰ ਨੂੰ ਸਿੱਖ ਸਮਾਜ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਦੇਸ਼ ਭਰ 'ਚ ਲੰਗਰ ਸੇਵਾ ਤੇ ਇਸ ਦੇ ਸਾਮਾਨ ਦੀ ਖਰੀਦ 'ਤੇ ਤੁਰੰਤ ਜੀ. ਐੱਸ.ਟੀ. ਖਤਮ ਕਰ ਦੇਣੀ ਚਾਹੀਦੀ ਹੈ।
ਭਾਰਤ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹੇ, ਆਰਥਿਕ ਫਰੰਟ 'ਤੇ ਵੱਡੀ ਤਬਦੀਲੀ ਕਰੇਗੀ ਸਰਕਾਰ
NEXT STORY