ਮੋਗਾ (ਅਾਜ਼ਾਦ) - ਪਿੰਡ ਚਡ਼ਿੱਕ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਕੁੱਝ ਵਿਅਕਤੀਆਂ ਵੱਲੋਂ ਹਵਾਈ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਦਵਿੰਦਰ ਸਿੰਘ ਉਰਫ ਦਿਲਪ੍ਰੀਤ ਸਿੰਘ ਨਿਵਾਸੀ ਪਿੰਡ ਚਡ਼ਿੱਕ ਦੀ ਸ਼ਿਕਾਇਤ ’ਤੇ ਬੋਬੀ, ਲੱਕੀ ਅਤੇ ਕੁਲਵਿੰਦਰ ਸਿੰਘ ਸਾਰੇ ਨਿਵਾਸੀ ਚਡ਼ਿੱਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਸਾਊਥ ਮੋਗਾ ’ਚ ਮਾਮਲਾ ਦਰਜ ਕੀਤਾ ਗਿਆ ਹੈ। ਦਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਅਾ ਕਿ ਮੈਂ ਖੇਤੀਬਾਡ਼ੀ ਦਾ ਕੰਮ ਕਰਦਾ ਹੈ, ਮੈਂ ਆਪਣੇ ਖੇਤ ’ਚੋਂ ਸਵੇਰੇ ਰੇਹਡ਼ੀ ’ਤੇ ਹਰਾ ਚਾਰਾ ਲੈ ਕੇ ਘਰ ਵੱਲ ਆ ਰਿਹਾ ਸੀ ਤਾਂ ਦੋਸ਼ੀ ਬੋਬੀ ਦੇ ਘਰ ਨੇਡ਼ੇ ਪੁੱਜਾ ਤਾਂ ਮਸੀਤ ਕੋਲ ਲੱਕੀ ਅਤੇ ਕੁਲਵਿੰਦਰ ਸਿੰਘ ਦੋਨੋਂ ਖਡ਼ੇ ਸਨ, ਜਿਨ੍ਹਾਂ ਨੇ ਮੈਂਨੂੰ ਦੇਖਦਿਆਂ ਹੀ ਬੋਬੀ ਨੂੰ ਇਸ਼ਾਰਾ ਕੀਤਾ ਕਿ ਦਵਿੰਦਰ ਸਿੰਘ ਰੇਹਡ਼ੀ ਲੈ ਕੇ ਆ ਰਿਹਾ ਹੈ ਤਾਂ ਬੋਬੀ ਨੇ ਆਪਣੇ ਪਿਸਤੌਲ ਨਾਲ ਇਕਦਮ ਮੇਰੇ ਸਾਹਮਣੇ ਆ ਕੇ ਹਵਾਈ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੇ, ਜਿਸ ’ਤੇ ਮੈਂ ਡਰ ਗਿਆ ਤੇ ਆਪਣੀ ਰੇਹਡ਼ੀ ਛੱਡ ਕੇ ਆਪਣੇ ਮਾਮਾ ਜਗਤਾਰ ਸਿੰਘ ਦੇ ਘਰ ਚਲਾ ਗਿਆ।
ਹਵਾਈ ਫਾਇਰਿੰਗ ਸੁਣ ਕੇ ਲੋਕਾਂ ਦਾ ਇਕੱਠ ਹੋ ਗਿਆ ਤੇ ਤਿੰਨੇ ਦੋਸ਼ੀ ਲੱਕੀ ਦੀ ਐਕਟਿਵਾ ਸਕੂਟਰੀ ’ਤੇ ਫਰਾਰ ਹੋ ਗਏ। ਉਸਨੇ ਕਿਹਾ ਕਿ ਦੋਸ਼ੀਆਂ ਨੂੰ ਸ਼ੱਕ ਹੈ ਕਿ ਮੇਰੇ ਮਾਮਾ ਗੁਰਜੀਤ ਸਿੰਘ ਦੇ ਬੋਬੀ ਦੀ ਭੈਣ ਨਾਲ ਨਾਜਾਇਜ਼ ਸਬੰਧ ਹਨ। ਜਦੋਂ ਕਿ ਇਸ ’ਚ ਕੋਈ ਸਚਾਈ ਨਹੀਂ, ਜਿਸ ’ਤੇ ਅਸੀਂ ਥਾਣਾ ਚਡ਼ਿੱਕ ਨੂੰ ਇਸ ਦੀ ਜਾਣਕਾਰੀ ਦਿੱਤੀ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਚਡ਼ਿੱਕ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ, ਹੌਲਦਾਰ ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰੀ ਬਾਕੀ ਹੈ।
ਕੰਮ ’ਚ ਬੇਨਿਯਮੀਆਂ ਕਾਰਨ ਨਵੇਂ ਪ੍ਰਧਾਨ ਪ੍ਰਮਿਲ ਕਲਾਨੀ ਸਸਪੈਂਡ
NEXT STORY