ਫ਼ਰੀਦਕੋਟ (ਜਗਤਾਰ) : ਫ਼ਰੀਦਕੋਟ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਇਕ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਫ਼ਰੀਦਕੋਟ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ 'ਚ ਮੋਗਾ ਵਾਸੀ ਰਾਮਜੋਤ ਸਿੰਘ ਉਰਫ਼ ਜੋਤ ਵੀ ਸ਼ਾਮਲ ਹੈ, ਜਿਸ ਨੇ ਹਥਿਆਰ ਬਰਾਮਦਗੀ ਦੇ ਸਮੇਂ ਪੁਲਸ ਪਾਰਟੀ 'ਤੇ ਫਾਇਰਿੰਗ ਕੀਤੀ। ਪੁਲਸ ਨੇ ਜਵਾਬੀ ਕਾਰਵਾਈ 'ਚ ਉਸ ਨੂੰ ਜ਼ਖਮੀ ਹਾਲਤ 'ਚ ਕਾਬੂ ਕੀਤਾ। ਮੌਕੇ ਤੋਂ .32 ਬੋਰ ਦੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਜੁਲਾਈ ਮਹੀਨੇ 'ਚ ਕੋਟਕਪੂਰਾ 'ਚ ਬੰਬੀਹਾ ਗੈਂਗ ਦੇ ਗੁਰਗਿਆਂ ਨੇ ਫ਼ਿਰੌਤੀ ਮੰਗੀ ਸੀ। ਰਕਮ ਨਾ ਮਿਲਣ 'ਤੇ ਇਕ ਸਤੰਬਰ ਦੀ ਰਾਤ ਨੂੰ ਪੀੜਤ ਦੇ ਘਰ ਬਾਹਰ ਫਾਇਰਿੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ PRTC ਬੱਸ ਦਾ ਵੱਡਾ ACCIDENT, ਉੱਡ ਗਏ ਪਰਖੱਚੇ, ਤੁੰਨ-ਤੁੰਨ ਕੇ... (ਵੀਡੀਓ)
ਇਸ ਮਾਮਲੇ ਦੀ ਰਿਪੋਰਟ ਥਾਣਾ ਸਿਟੀ ਕੋਟਕਪੂਰਾ 'ਚ ਦਰਜ ਕੀਤੀ ਗਈ ਸੀ। ਪੁਲਸ ਨੇ ਤਕਨੀਕ ਇਨਪੁੱਟ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 7 ਸਤੰਬਰ ਨੂੰ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਦੋਵੇਂ ਦੋਸ਼ੀਆਂ ਸੰਦੀਪ ਸਿੰਘ ਉਰਫ਼ ਲਵਲੀ ਅਤੇ ਰਾਮਜੋਤ ਸਿੰਘ ਉਰਫ਼ ਜੋਤੀ ਨੂੰ ਲੱਕੜ ਦਾਣਾ ਮੰਡੀ ਕੋਟਕਪੂਰਾ ਤੋਂ ਗ੍ਰਿਫ਼ਤਾਰ ਕੀਤਾ ਸੀ। ਜਾਂਚ 'ਚ ਸਾਹਮਣੇ ਆਇਆ ਕਿ ਇਸ ਵਾਰਦਾਤ ਨੂੰ ਗੈਂਗਸਟਰ ਸੀਮਾ ਬਰਹੀਬਲ ਅਤੇ ਜਸਮ ਬਰਹੀਵਲ ਦੇ ਇਸ਼ਾਰੇ 'ਤੇ ਅੰਜਾਮ ਦਿੱਤਾ ਗਿਆ ਸੀ। ਇਸ ਵਾਰਦਾਤ 'ਚ ਮੋਗਾ ਵਾਸੀ ਮਲਕੀਤ ਸਿੰਘ ਨੇ ਹਥਿਆਰ ਉਪਲੱਬਧ ਕਰਵਾਏ ਸਨ। ਮਲਕੀਤ ਸਿੰਘ ਨੂੰ 8 ਸਤੰਬਰ ਨੂੰ ਕੇਂਦਰੀ ਜੇਲ੍ਹ ਫ਼ਰੀਦਕੋਟ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਜਾਣੋ ਡਾਕਟਰਾਂ ਨੇ ਕੀ ਕਿਹਾ
ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਫਾਇਰਿੰਗ 'ਚ ਇਸਤੇਮਾਲ ਪਿਸਤੌਲ ਨੂੰ ਪਿੰਡ ਢਿੱਲਵਾਂ ਤੋਂ ਸਿਵੀਆ ਰੋਡ ਨੇੜੇ ਨਹਿਰ ਕੰਢੇ ਲੁਕੋਇਆ ਗਿਆ ਸੀ। ਅੱਜ ਜਦੋਂ ਪੁਲਸ ਟੀਮ ਦੋਸ਼ੀ ਰਾਮਜੋਤ ਨੂੰ ਲੈ ਕੇ ਹਥਿਆਰ ਬਰਾਮਦਗੀ ਲਈ ਪਹੁੰਚੀ ਤਾਂ ਉਸਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਦੀ ਜਵਾਬੀ ਫਾਇਰੰਗ 'ਚ ਉਹ ਜ਼ਖਮੀ ਹੋ ਗਿਆ ਅਤੇ ਮੌਕੇ 'ਤੇ ਉਸ ਨੂੰ ਕਾਬੂ ਕਰ ਲਿਆ। ਐੱਸ. ਐੱਸ. ਪੀ. ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਰਾਮਜੋਤ ਸਿੰਘ 'ਤੇ ਪਹਿਲਾਂ ਵੀ ਨਸ਼ੇ ਦੀ ਤਸਕਰੀ, ਹਥਿਆਰ ਐਕਟ ਅਤੇ ਹੋਰ ਧਾਰਾਵਾਂ ਤਹਿਤ 3 ਕੇਸ ਦਰਜ ਹਨ ਅਤੇ ਹਾਲ ਹੀ 'ਚ 30 ਜੁਲਾਈ ਨੂੰ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਦੋਸ਼ੀ ਮਲਕੀਤ ਸਿੰਘ ਦੇ ਖ਼ਿਲਾਫ਼ ਵੀ ਨਸ਼ਾ ਤਸਕਰੀ, ਹਥਿਆਰ ਐਕਟ ਅਤੇ ਕਤਲ ਦੀ ਕੋਸ਼ਿਸ਼ ਦੇ ਕੁੱਲ 5 ਮੁਕੱਦਮੇ ਦਰਜ ਹਨ। ਤੀਜੇ ਦੋਸ਼ੀ ਸੰਦੀਪ ਸਿੰਘ ਖ਼ਿਲਾਫ਼ ਵੀ ਇਕ ਕੇਸ ਦਰਜ ਹੈ। ਫ਼ਰੀਦਕੋਟ ਪੁਲਸ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਸ 'ਚ ਸ਼ਾਮਲ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੰਡ ਨਾਗੋਕੇ ਵਿਖੇ ਫਾਈਰਿੰਗ, ਨੌਜਵਾਨ ਦੇ ਲੱਗੀਆਂ 6 ਗੋਲੀਆਂ, ਸਰਪੰਚ ਵੀ ਜ਼ਖਮੀ
NEXT STORY