ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕੇ ਦਾ ਇੰਚਾਰਜ ਸਤਬੀਰ ਸਿੰਘ ਖਟੜਾ ਨੂੰ ਲਾ ਕੇ ਮਰਹੂਮ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੂੰ ਨੁੱਕਰੇ ਲਾ ਦਿੱਤਾ ਹੈ ਕਿਉਂਕਿ 2012 ਦੀਆਂ ਆਮ ਚੋਣਾਂ 'ਚ ਪਾਰਟੀ ਵਲੋਂ ਟੌਹੜਾ ਦੀ ਪੁੱਤਰੀ ਕੁਲਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ ਅਤੇ ਸਤਬੀਰ ਸਿੰਘ ਖਟੜਾ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਕੁਲਦੀਪ ਕੌਰ ਦੇ ਖਿਲਾਫ ਚੋਣ ਲੜੇ ਸਨ ਪਰ ਕੁਲਦੀਪ ਕੌਰ ਹਾਰ ਗਈ ਸੀ। ਹੁਣ ਪਾਰਟੀ ਵਲੋਂ ਸਤਬੀਰ ਸਿੰਘ ਖਟੜਾ ਅਤੇ ਸਨੌਰ ਤੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਹਲਕਾ ਇੰਚਾਰਜ ਲਾ ਦਿੱਤਾ ਗਿਆ ਹੈ।
ਹਰਿੰਦਰਪਾਲ ਸਿੰਘ ਚੰਦੂਮਾਜਰਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਨ। ਹੁਣ ਦੇਖਿਆ ਜਾਵੇ ਤਾਂ ਅਕਾਲੀ ਦਲ ਨੇ ਟੌਹੜਾ ਪਰਿਵਾਰ ਦਾ ਭੋਗ ਹੀ ਪਾ ਦਿੱਤਾ ਹੈ ਕਿਉਂਕਿ ਸਾਲ 2012 ਦੀਆਂ ਚੋਣਾਂ ਦੌਰਾਨ ਜੱਥੇਦਾਰ ਟੌਹੜਾ ਦੇ ਜਵਾਈ ਦੀ ਟਿਕਟ ਕੱਟ ਕੇ ਉਨ੍ਹਾਂ ਦੀ ਪੁੱਤਰੀ ਨੂੰ ਦਿੱਤੀ ਗਈ ਸੀ ਅਤੇ ਇਸ ਵਾਰ ਪੁੱਤਰੀ ਨੂੰ ਵੀ ਟਿਕਟ ਦਿੱਤੇ ਜਾਣ ਦੇ ਕੋਈ ਆਸਾਰ ਨਹੀਂ ਹਨ।
ਮਨੀਲਾ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
NEXT STORY