ਚੰਡੀਗੜ੍ਹ (ਮਨਜੋਤ)- 'ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸਮੁੱਚੇ ਸਿੱਖ ਪੰਥ ਨੂੰ ਜਾਗਰੂਕ ਹੋ ਕੇ ਇਕੱਤਰ ਹੋਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਬਲਕਿ ਇਹ ਸਮੁੱਚੇ ਸਿੱਖ ਜਗਤ ਦੀ ਨੁਮਾਇੰਦਗੀ ਕਰਨ ਵਾਲੀ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਚੱਲਣ ਵਾਲੀ ਪਾਰਟੀ ਹੈ।' ਇਹ ਪ੍ਰਗਟਾਵਾ ਗੁਰਦੁਆਰਾ ਜਾਹਰਾ ਜਾਹੂਰ ਪੁਰਹੀਰਾਂ ਵਿਖੇ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ ਦੀ ਹੁਸ਼ਿਆਰਪੁਰ ’ਚ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਬੇਅਦਬੀ ਅਤੇ ਭੁੱਲਾਂ ਹੋਈਆਂ, ਸਮਾਂ ਰਹਿੰਦਿਆਂ ਨਾ ਪੰਥ ਦੋਖੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਤੇ ਨਾ ਹੀ ਗ਼ਲਤੀਆਂ ਦਾ ਸੁਧਾਰ ਕੀਤਾ ਗਿਆ, ਜਿਸ ਦਾ ਖਮਿਆਜ਼ਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਤੇ ਪੰਥ ਨੂੰ ਬਚਾਉਣ ਲਈ ਸਮੁੱਚੀ ਸਿੱਖ ਸੰਗਤ ਨੂੰ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ' ਦਾ ਸਾਥ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਆਟੇ ਨੂੰ ਤਰਸਦੇ ਪਾਕਿਸਤਾਨ ’ਚ ਸਜਦੀ ਹੈ ਹਥਿਆਰਾਂ ਦੀ ਮੰਡੀ, ਗੈਸ ਸਿਲੰਡਰ ਦੇ ਰੇਟ ’ਤੇ ਮਿਲ ਜਾਂਦੀ ਹੈ AK-47
ਕਿਸੇ ਨੇ ਨਹੀਂ ਸੁਣੀ ਮੇਰੀ ਗੱਲ : ਜਗੀਰ ਕੌਰ
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਅਨੇਕਾਂ ਵਾਰ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ’ਚ ਕਿਹਾ ਸੀ ਕਿ ਪਾਰਟੀ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ ਪਰ ਉਸ ਸਮੇਂ ਉਨ੍ਹਾਂ ਦੀ ਗੱਲ ਕਿਸੇ ਨੇ ਵੀ ਨਹੀਂ ਸੁਣੀ, ਹੁਣ ਈਦ ਮਗਰੋਂ ਤੰਬਾ ਫੂਕਣ ਦਾ ਕੀ ਫਾਇਦਾ।
ਹਰ ਪੰਥ ਦਰਦੀ ਬਣੇ ਲਹਿਰ ਦਾ ਹਿੱਸਾ : ਢੀਂਡਸਾ
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਕਾਲੀ ਦਲ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ ਅਤੇ ਹਰੇਕ ਪੰਥ ਦਰਦੀ ਨੂੰ ਸੁਧਾਰ ਲਹਿਰ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਸੂਬੇ ’ਚ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਡੇਰਾ ਬਿਆਸ ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖ਼ਬਰ ; ਮੁਲਤਵੀ ਹੋਇਆ ਨਾਮਦਾਨ ਪ੍ਰੋਗਰਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਅੱਧੀ ਰਾਤੀਂ ਹੋਈ ਵੱਡੀ ਵਾਰਦਾਤ ; 'ਆਪ' ਆਗੂ ਦੇ ਘਰ 'ਤੇ ਹੋ ਗਈ ਫਾਇਰਿੰਗ
NEXT STORY